ਕਵਰ ਪ੍ਰਾਪਤ ਕਰੋ

$25 ਪ੍ਰਤੀ ਮਹੀਨਾ ਤੋਂ ਸ਼ੁਰੂ ਹੋਣ ਵਾਲੀ ਉੱਚ-ਗੁਣਵਤਾ ਵਾਲੀ ਹੈਲਥਕੇਅਰ ਕਵਰੇਜ ਪ੍ਰਾਪਤ ਕਰੋ!

Ver en español | 查看中文 | 한국어로 보기 | Посмотреть на русском | Xem bằng tiếng việt | Переглянути укр | عربى | មើលជាភាសាខ្មែរ | Soomaali

ਤੁਹਾਡੀ ਦੇਖਭਾਲ ਹੈਲਥਕੇਅਰ ਕਵਰੇਜ ਨਾਲ ਸ਼ੁਰੂ ਹੁੰਦੀ ਹੈ

ਤੁਹਾਡੇ ਕੋਲ ਕੇਅਰਗਿਵਰਾਂ ਲਈ ਕਿਫ਼ਾਇਤੀ, ਉੱਚ-ਗੁਣਵਤਾ ਵਾਲੀ ਹੈਲਥਕੇਅਰ ਕਵਰੇਜ ਤੱਕ ਪਹੁੰਚ ਹੈ। ਮੈਡੀਕਲ ਪਲਾਨ ਸਵੈਚਲਿਤ ਤਰੀਕੇ ਨਾਲ ਤੁਹਾਡੇ ਜ਼ਿਪ ਕੋਡ ਦੇ ਆਧਾਰ ‘ਤੇ ਨਿਰਧਾਰਤ ਕੀਤੇ ਜਾਂਦੇ ਹਨ। ਤੁਸੀਂ 2 ਡੈਂਟਲ ਪਲਾਨਾਂ ਵਿੱਚੋਂ ਚੋਣ ਕਰ ਸਕਦੇ ਹੋ: ਡੈਲਟਾ ਡੈਂਟਲ ਜਾਂ ਵਿਲੇਮੇਟ ਡੈਂਟਲ

ਸਿਰਫ਼ $25 ਪ੍ਰਤੀ ਮਹੀਨਾ ਵਿੱਚ, ਤੁਹਾਨੂੰ ਹੇਠਾਂ ਦਿੱਤੇ ਲਾਭ ਪ੍ਰਾਪਤ ਹੁੰਦੇ ਹਨ:

  • ਮੁਫ਼ਤ ਪ੍ਰਾਇਮਰੀ ਕੇਅਰ ਡਾਕਟਰ ਦੇ ਦੌਰੇ
  • ਮੈਡੀਕਲ
  • ਡੈਂਟਲ
  • ਆਰਥੋਡੋਨਟੀਆ
  • ਨਜ਼ਰ ਸਬੰਧੀ
  • ਸੁਣਨ ਸਬੰਧੀ
  • ਬਾਂਝਪਨ ਸਬੰਧੀ
  • ਲਿੰਗ-ਪੁਸ਼ਟੀ ਸਬੰਧੀ ਦੇਖਭਾਲ
  • ਤਜਵੀਜ਼ ਕੀਤੀ ਦਵਾਈ
  • ਵਿਕਲਪਕ ਦੇਖਭਾਲ
  • ਕਾਇਰੋਪ੍ਰੈਕਟਿਕ ਦੇਖਭਾਲ
  • ਭਾਵਨਾਤਮਕ ਸਿਹਤ

ਕਵਰੇਜ ਲਈ ਨਵੇਂ ਹੋ?

ਜੇ ਤੁਸੀਂ ਪਹਿਲੀ ਵਾਰ ਕੇਅਰਗਿਵਰਾਂ ਲਈ ਹੈਲਥਕੇਅਰ ਕਵਰੇਜ ਲਈ ਯੋਗ ਹੋ, ਤਾਂ ਇੱਥੇ ਉਹ ਕੁਝ ਦੱਸਿਆ ਜਾ ਰਿਹਾ ਹੈ ਜੋ ਤੁਹਾਨੂੰ ਜਾਣਨ ਦੀ ਲੋੜ ਹੈ:

ਮੈਡੀਕਲ, ਡੈਂਟਲ, ਆਰਥੋਡੋਨਟੀਆ, ਦ੍ਰਿਸ਼ਟੀ, ਸੁਣਨ ਸ਼ਕਤੀ, ਭਾਵਨਾਤਮਕ ਤੰਦਰੁਸਤੀ, ਤਜਵੀਜ਼ ਕੀਤੇ ਲਾਭ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਹੈਲਥ ਪਲਾਨ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸਦੀ ਲਾਗਤ ਪ੍ਰਤੀ ਮਹੀਨਾ $25 ਹੈ।

 

ਹੋਰ ਜਾਣੋ

 

ਜੇ ਤੁਸੀਂ ਪ੍ਰਤੀ ਮਹੀਨਾ 120 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਦੇ ਹੋ, ਤਾਂ Coverage for Kids (ਬੱਚਿਆਂ ਲਈ ਕਵਰੇਜ) ਨਾਲ ਤੁਹਾਡੇ ਬੱਚੇ ਉਹੀ ਸ਼ਾਨਦਾਰ ਕਵਰੇਜ ਪ੍ਰਾਪਤ ਕਰ ਸਕਦੇ ਹਨ ਜੋ ਤੁਸੀਂ ਕਰਦੇ ਹੋ! ਹੋਰ ਜਾਣੋ

 

ਮੈਂ ਕਦੋਂ ਅਪਲਾਈ ਕਰ ਸਕਦਾ/ਸਕਦੀ ਹਾਂ?

ਤੁਸੀਂ ਆਪਣੀ ਕਵਰੇਜ ਲਈ ਉਦੋਂ ਅਪਲਾਈ ਕਰ ਸਕਦੇ ਹੋ:

  • ਜਦੋਂ ਤੁਸੀਂ ਪਹਿਲੀ ਵਾਰ ਕਵਰੇਜ ਲਈ ਯੋਗ ਬਣਦੇ ਹੋ।
  • ਜੇ ਤੁਹਾਡੇ ਨਾਲ ਕੋਈ ਕੁਆਲੀਫਾਇੰਗ ਲਾਈਫ਼ ਇਵੈਂਟ ਹੁੰਦਾ ਹੈ।
  • Open Enrollment (ਖੁੱਲ੍ਹੇ ਨਾਮਾਂਕਣ) ਦੀ ਮਿਆਦ ਦੇ ਦੌਰਾਨ, ਹਰ ਸਾਲ 1-20 ਜੁਲਾਈ। ਹੋਰ ਜਾਣੋ

ਕਵਰੇਜ ਲਈ ਅਪਲਾਈ ਕਰਨ ਲਈ ਤੁਹਾਡੇ ਕੋਲ 2 ਵਿਕਲਪ ਹਨ:

ਔਨਲਾਈਨ ਹੈਲਥ: ਮੇਰਾ ਪਲਾਨ ਨਾਲ ਡਾਕ ਰਾਹੀਂ
ਹੈਲਥ ਕਵਰੇਜ ਨੂੰ ਅਪਲਾਈ ਕਰਨ ਦਾ ਅਤੇ ਤਬਦੀਲੀਆਂ ਕਰਨ ਦਾ ਸਭ ਤੋਂ ਆਸਾਨ ਤਰੀਕਾ!

ਜੇ ਤੁਸੀਂ ਅਜੇ ਤੱਕ ਹੈਲਥ: ਮੇਰਾ ਪਲਾਨ ਦੀ ਵਰਤੋਂ ਨਹੀਂ ਕੀਤੀ ਹੈ ਤਾਂ ਤੁਹਾਨੂੰ ਇੱਕ ਲੌਗਇਨ ਬਣਾਉਣ ਦੀ ਲੋੜ ਪੈ ਸਕਦੀ ਹੈ।

ਤੁਸੀਂ ਹੇਠ ਲਿਖਿਆਂ ਲਈ ਹੈਲਥ: ਮੇਰਾ ਪਲਾਨ ਦੀ ਵਰਤੋਂ ਕਰ ਸਕਦੇ ਹੋ:

  • ਬੈਨੀਫਿਟਸ ਵਿੱਚ ਦਾਖਲਾ ਲਓ, Coverage for Kids (ਬੱਚਿਆਂ ਲਈ ਕਵਰੇਜ) ਪ੍ਰਾਪਤ ਕਰੋ ਅਤੇ/ਜਾਂ ਆਪਣੀ ਕਵਰੇਜ ਵਿੱਚ ਤਬਦੀਲੀਆਂ ਕਰੋ।
  • ਨਿਰਭਰਤਾ ਪੁਸ਼ਟੀਕਰਨ ਦਸਤਾਵੇਜ਼ ਜਮ੍ਹਾਂ ਕਰੋ।
  • ਆਪਣੇ ਘੰਟੇ ਅਤੇ ਯੋਗਤਾ ਵੇਖੋ।
  • ਆਪਣੀ ਕਵਰੇਜ ਅਤੇ ਲਾਭਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ।
ਤੁਹਾਡੀ ਹੈਲਥ ਬੈਨੀਫਿਟਸ ਗਾਈਡ ਦੇ ਨਾਲ ਇੱਕ ਪੇਪਰ ਐਪਲੀਕੇਸ਼ਨ ਸ਼ਾਮਲ ਕੀਤੀ ਗਈ ਹੈ। ਇਸਨੂੰ ਡਾਕ-ਟਿਕਟ ਵਾਲੇ ਇੱਕ ਲਿਫ਼ਾਫ਼ੇ ਵਿੱਚ ਅਤੇ ਆਪਣੇ ਵਾਪਸੀ ਪਤੇ ਨਾਲ ਡਾਕ ਰਾਹੀਂ ਇਸ ਪਤੇ ‘ਤੇ ਭੇਜ ਦਿਓ:

 

SEIU 775 Benefits Group
PO Box 24811
Seattle, WA 98124

ਜੇ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਾਉਣ ਦੇ 45 ਦਿਨਾਂ ਦੇ ਅੰਦਰ ਤੁਹਾਨੂੰ ਨਾਮਾਂਕਣ ਦੀ ਜਾਂ ਪਲਾਨ ਵਿੱਚ ਤਬਦੀਲੀਆਂ ਦੀ ਪੁਸ਼ਟੀ ਨਹੀਂ ਪ੍ਰਾਪਤ ਹੁੰਦੀ, ਤਾਂ SEIU 775 Benefits Group ਗਾਹਕ ਸੇਵਾ ਨੂੰ 1-877-606-6705 ‘ਤੇ ਕਾਲ ਕਰੋ।

ਤੁਸੀਂ ਹੈਲਥਕੇਅਰ ਕਵਰੇਜ਼ ਲਈ ਉਦੋਂ ਯੋਗ ਹੋ ਜਾਂਦੇ ਹੋ ਜਦੋਂ ਤੁਸੀਂ ਪ੍ਰਤੀ ਮਹੀਨਾ 80 ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ, ਲਗਾਤਾਰ 2 ਮਹੀਨੇ ਕੰਮ ਕਰਦੇ ਹੋ ਅਤੇ ਕਵਰ ਕੀਤੇ ਰਹਿਣ ਲਈ ਪ੍ਰਤੀ ਮਹੀਨਾ 80 ਜਾਂ ਇਸ ਤੋਂ ਵੱਧ ਘੰਟੇ ਕੰਮ ਕਰਨਾ ਜਾਰੀ ਰੱਖਦੇ ਹੋ।

Coverage for Kids (ਬੱਚਿਆਂ ਲਈ ਕਵਰੇਜ) ਪ੍ਰਾਪਤ ਕਰਨ ਲਈ, ਤੁਹਾਨੂੰ ਲਾਜ਼ਮੀ ਤੌਰ ‘ਤੇ ਹਰ ਮਹੀਨੇ 120 ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਇਸਨੂੰ ਬਣਾਈ ਰੱਖਣ ਲਈ ਪ੍ਰਤੀ ਮਹੀਨਾ 120 ਜਾਂ ਇਸ ਤੋਂ ਵੱਧ ਘੰਟੇ ਕੰਮ ਕਰਦੇ ਰਹਿਣਾ ਪਵੇਗਾ। ਜੇ ਤੁਸੀਂ ਵਰਤਮਾਨ ਸਮੇਂ 120 ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਕੰਮ ਨਹੀਂ ਕਰ ਰਹੇ ਹੋ ਪਰ ਤੁਸੀਂ Coverage for Kids (ਬੱਚਿਆਂ ਲਈ ਕਵਰੇਜ) ਪ੍ਰਾਪਤ ਕਰਨੀ ਚਾਹੁੰਦੇ ਹੋ, ਤਾਂ ਆਪਣੀ ਐਪਲੀਕੇਸ਼ਨ ਦੀ ਅੰਤਿਮ ਮਿਤੀ ਤੱਕ ਇੱਕ ਹੈਲਥ ਬੈਨੀਫਿਟਸ ਐਪਲੀਕੇਸ਼ਨ ਪੂਰੀ ਕਰੋ। ਜਦੋਂ ਤੁਸੀਂ ਮਹੀਨੇ ਵਿੱਚ 120 ਘੰਟੇ ਜਾਂ ਇਸ ਤੋਂ ਵੱਧ ਘੰਟੇ ਕੰਮ ਕਰਨਾ ਸ਼ੁਰੂ ਕਰਦੇ ਹੋ, ਤਾਂ Coverage for Kids (ਬੱਚਿਆਂ ਲਈ ਕਵਰੇਜ) ਸ਼ੁਰੂ ਹੋ ਜਾਵੇਗੀ।

ਤੁਸੀਂ ਯੋਗ ਬੱਚਿਆਂ ਨੂੰ (ਉਨ੍ਹਾਂ ਦੇ 26ਵੇਂ ਜਨਮਦਿਨ ਤੱਕ) Coverage for Kids (ਬੱਚਿਆਂ ਲਈ ਕਵਰੇਜ) ਵਿੱਚ ਦਾਖਲ ਕਰ ਸਕਦੇ ਹੋ। ਤੁਹਾਡੀ ਯੋਗਤਾ ਇਸ ਗੱਲ ‘ਤੇ ਆਧਾਰਿਤ ਹੈ ਕਿ ਤੁਸੀਂ ਪ੍ਰਤੀ ਮਹੀਨਾ ਕਿੰਨ੍ਹੇ ਘੰਟੇ ਕੰਮ ਕਰਦੇ ਹੋ। ਨਾਮਾਂਕਣ ਕਰਦੇ ਸਮੇਂ, ਤੁਸੀਂ ਇਹ ਚੋਣ ਕਰ ਸਕਦੇ ਹੋ:

  • $100 ਪ੍ਰਤੀ ਮਹੀਨਾ ਵਿੱਚ ਸੰਪੂਰਨ ਮੈਡੀਕਲ ਅਤੇ ਡੈਂਟਲ ਕਵਰੇਜ।
  • $10 ਪ੍ਰਤੀ ਮਹੀਨਾ ਵਿੱਚ ਸਿਰਫ਼-ਡੈਂਟਲ ਕਵਰੇਜ।

ਜੇ ਤੁਸੀਂ ਆਪਣੇ ਬੱਚੇ(ਬੱਚਿਆਂ) ਨੂੰ ਦਾਖਲ ਕਰਨ ਦੀ ਚੋਣ ਕਰਦੇ ਹੋ, ਤਾਂ ਇਜਾਜ਼ਤ ਦਿੱਤੀ ਨਾਮਾਂਕਣ ਖਿੜਕੀ ਦੌਰਾਨ ਤੁਹਾਨੂੰ ਨਿਰਭਰਤਾ ਪੁਸ਼ਟੀਕਰਨ ਦਸਤਾਵੇਜ਼ਾਂ ਦੇ ਨਾਲ ਲਾਭਾਂ ਲਈ ਐਪਲੀਕੇਸ਼ਨ ਦੇਣ ਦੀ ਲੋੜ ਪਵੇਗੀ।

Coverage for Kids (ਬੱਚਿਆਂ ਲਈ ਕਵਰੇਜ) ਬਾਰੇ ਹੋਰ ਜਾਣੋ। 

ਤੁਹਾਡੀ ਕਵਰੇਜ ਦੇ ਸ਼ੁਰੂ ਹੋਣ ਦੀ ਤਾਰੀਖ਼ ਇਸ ਗੱਲ ‘ਤੇ ਨਿਰਭਰ ਕਰਨ ਅਨੁਸਾਰ ਵਖਰੀ ਹੋਵੇਗੀ ਕਿ ਤੁਸੀਂ ਆਪਣੀ ਪੂਰੀ ਕੀਤੀ ਹੈਲਥ ਬੈਨੀਫਿਟਸ ਐਪਲੀਕੇਸ਼ਨ ਨੂੰ ਕਦੋਂ ਜਮ੍ਹਾਂ ਕਰਦੇ ਹੋ ਅਤੇ ਤੁਸੀਂ ਯੋਗਤਾ ਮਾਪਦੰਡ ਕਦੋਂ ਪੂਰੇ ਕਰਦੇ ਹੋ।

ਤੁਹਾਡੀ ਭਰੀ ਹੋਈ ਐਪਲੀਕੇਸ਼ਨ ਕਦੋਂ ਪ੍ਰਾਪਤ ਹੁੰਦੀ ਹੈ, ਇਸਦਾ ਅਸਰ ਇਸ ਗੱਲ ‘ਤੇ ਪੈਂਦਾ ਹੈ ਕਿ ਤੁਹਾਡੀ ਕਵਰੇਜ ਕਦੋਂ ਸ਼ੁਰੂ ਹੋਵੇਗੀ। ਤੁਸੀਂ ਆਪਣੀ ਐਪਲੀਕੇਸ਼ਨ ਨੂੰ ਹੈਲਥ: ਮੇਰਾ ਪਲਾਨ ਦੀ ਵਰਤੋਂ ਕਰਕੇ ਔਨਲਾਈਨ ਜਾਂ ਡਾਕ ਜਾਂ ਫੈਕਸ ਰਾਹੀਂ ਜਮ੍ਹਾਂ ਕਰਾ ਸਕਦੇ ਹੋ।

ਉਦਾਹਰਨ:

  • ਜੇ ਤੁਸੀਂ ਜਨਵਰੀ ਵਿੱਚ 80 ਘੰਟੇ ਕੰਮ ਕਰਦੇ ਹੋ, ਤਾਂ ਤੁਹਾਨੂੰ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਸ਼ੁਰੂ ਵਿੱਚ ਇੱਕ ਐਪਲੀਕੇਸ਼ਨ ਪ੍ਰਾਪਤ ਹੋਵੇਗੀ।
  • ਜੇ ਤੁਹਾਡੀ ਭਰੀ ਹੋਈ ਐਪਲੀਕੇਸ਼ਨ 15 ਮਾਰਚ ਤੱਕ ਪ੍ਰਾਪਤ ਹੋ ਜਾਂਦੀ ਹੈ, ਤਾਂ ਕਵਰੇਜ ਅਪ੍ਰੈਲ ਵਿੱਚ ਸ਼ੁਰੂ ਹੋਵੇਗੀ।
  • ਜੇ ਤੁਹਾਡੀ ਭਰੀ ਹੋਈ ਐਪਲੀਕੇਸ਼ਨ 16 ਮਾਰਚ ਅਤੇ 31 ਮਾਰਚ ਦੇ ਵਿਚਕਾਰ ਪ੍ਰਾਪਤ ਹੁੰਦੀ ਹੈ, ਤਾਂ ਕਵਰੇਜ
    ਮਈ ਵਿੱਚ ਸ਼ੁਰੂ ਹੋਵੇਗੀ।

ਜੇ ਤੁਸੀਂ ਪਹਿਲੀ ਵਾਰ ਅਪਲਾਈ ਕਰ ਰਹੇ ਹੋ: 

ਜੇ ਤੁਸੀਂ ਯੋਗਤਾ ਮਾਪਦੰਡਾਂ ਪੂਰਾ ਕਰਦੇ ਹੋ ਅਤੇ ਤੁਹਾਡੀ ਭਰੀ ਹੋਈ ਐਪਲੀਕੇਸ਼ਨ ਮਹੀਨੇ ਦੀ 15 ਤਾਰੀਖ਼ ਨੂੰ ਜਾਂ ਇਸ ਤੋਂ ਪਹਿਲਾਂ ਪ੍ਰਾਪਤ ਹੋ ਜਾਂਦੀ ਹੈ, ਤਾਂ ਤੁਹਾਡੀ ਕਵਰੇਜ ਅਗਲੇ ਮਹੀਨੇ ਦੀ 1 ਤਾਰੀਖ ਤੋਂ ਸ਼ੁਰੂ ਹੋਵੇਗੀ। ਜੇ ਤੁਹਾਡੀ ਐਪਲੀਕੇਸ਼ਨ ਮਹੀਨੇ ਦੀ 16 ਅਤੇ 31 ਤਾਰੀਖ ਵਿਚਕਾਰ ਪ੍ਰਾਪਤ ਹੁੰਦੀ ਹੈ, ਤਾਂ ਤੁਹਾਡੀ ਕਵਰੇਜ ਅਗਲੇ ਮਹੀਨੇ ਤੋਂ ਬਾਅਦ ਦੇ ਮਹੀਨੇ ਦੀ 1 ਤਾਰੀਖ ਤੋਂ ਸ਼ੁਰੂ ਹੋਵੇਗੀ।

ਉਦਾਹਰਨ: 

  • ਜੇ ਕੋਈ ਐਪਲੀਕੇਸ਼ਨ 1 ਜਨਵਰੀ ਤੋਂ 15 ਜਨਵਰੀ ਦੇ ਵਿਚਕਾਰ ਪ੍ਰਾਪਤ ਹੁੰਦੀ ਹੈ, ਤਾਂ ਕਵਰੇਜ 1 ਫਰਵਰੀ ਤੋਂ ਸ਼ੁਰੂ ਹੋਵੇਗੀ।
  • ਜੇ ਕੋਈ ਐਪਲੀਕੇਸ਼ਨ 16 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ ਪ੍ਰਾਪਤ ਹੁੰਦੀ ਹੈ, ਤਾਂ ਕਵਰੇਜ 1 ਮਾਰਚ ਤੋਂ ਸ਼ੁਰੂ ਹੋਵੇਗੀ।

Open Enrollment (ਖੁੱਲ੍ਹੇ ਨਾਮਾਂਕਣ) ਦੌਰਾਨ (ਹਰ ਸਾਲ 1 – 20 ਜੁਲਾਈ): 

1 ਅਗਸਤ ਤੋਂ ਸ਼ੁਰੂ ਕਰਕੇ ਕਵਰੇਜ ਲਈ ਪ੍ਰੋਸੈਸ ਕੀਤੇ ਜਾਣ ਲਈ ਤੁਹਾਡੀ ਐਪਲੀਕੇਸ਼ਨ ਅਤੇ ਤਬਦੀਲੀਆਂ ਲਾਜ਼ਮੀ ਤੌਰ ‘ਤੇ 20 ਜੁਲਾਈ ਜਾਂ ਇਸ ਤੋਂ ਪਹਿਲਾਂ ਪ੍ਰਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।   ਜੇ ਤੁਹਾਡੇ ਨਾਲ ਕੋਈ ਕੁਆਲੀਫਾਇੰਗ ਲਾਈਫ਼ ਇਵੈਂਟ ਹੁੰਦਾ ਹੈ: ਕਿਸੇ ਕੁਆਲੀਫਾਇੰਗ ਲਾਈਫ਼ ਇਵੈਂਟ ਕਾਰਨ ਦਾਖਲ ਹੋਣ ਲਈ ਜਾਂ ਤਬਦੀਲੀਆਂ ਕਰਨ ਲਈ, 30 ਦਿਨਾਂ ਦੇ ਅੰਦਰ SEIU 775 Benefits Group ਨਾਲ ਸੰਪਰਕ ਕਰੋ।

  • ਉਦਾਹਰਨ:  ਜੇ 1 ਜਨਵਰੀ ਨੂੰ ਤੁਹਾਨੂੰ ਕੋਈ ਬੱਚਾ ਪੈਦਾ ਹੁੰਦਾ ਹੈ, ਤਾਂ ਆਪਣੇ ਆਪ ਨੂੰ ਅਤੇ/ਜਾਂ ਆਪਣੇ ਬੱਚਿਆਂ ਦਾ ਨਾਮਾਂਕਣ ਕਰਨ ਲਈ SEIU 775 Benefits Group ਨਾਲ ਸੰਪਰਕ ਕਰਨ ਲਈ ਤੁਹਾਡੇ ਕੋਲ 31 ਜਨਵਰੀ ਤੱਕ ਦਾ ਸਮਾਂ ਹੈ।

ਤੁਹਾਡੇ ਬੱਚਿਆਂ ਦੀ ਕਵਰੇਜ ਹੇਠ ਲਿਖਿਆਂ ਤੋਂ ਬਾਅਦ ਸ਼ੁਰੂ ਹੋਵੇਗੀ:

  • ਜਦੋਂ ਤੁਸੀਂ ਇੱਕ ਇਜਾਜ਼ਤ ਦਿੱਤੀ ਨਾਮਾਂਕਣ ਖਿੜਕੀ ਦੇ ਅੰਦਰ ਇੱਕ ਪੂਰੀ ਕੀਤੀ ਐਪਲੀਕੇਸ਼ਨ ਅਤੇ ਨਿਰਭਰਤਾ ਪੁਸ਼ਟੀਕਰਨ ਦਸਤਾਵੇਜ਼ ਜਮ੍ਹਾਂ ਕਰਦੇ ਹੋ।
  • ਜਦੋਂ ਤੁਸੀਂ ਆਪਣੀ ਕਵਰੇਜ ਚੋਣ ਨਾਲ ਮੇਲ ਖਾਂਦੇ ਘੰਟਿਆਂ ਅਨੁਸਾਰ ਕੰਮ ਕਰਦੇ ਹੋ।
  • ਜਦੋਂ ਤੁਹਾਡਾ ਮਹੀਨਾਵਾਰ ਸਹਿ-ਪ੍ਰੀਮੀਅਮ ਭੁਗਤਾਨ ਪ੍ਰਾਪਤ ਹੋ ਜਾਂਦਾ ਹੈ।

ਜੇ ਤੁਸੀਂ ਆਪਣੇ ਬੱਚਿਆਂ ਦੇ ਕਵਰੇਜ ਵਿਕਲਪ ਲਈ ਲੋੜੀਂਦੇ ਘੰਟਿਆਂ ਤੋਂ ਘੱਟ ਰਹਿ ਜਾਂਦੇ ਹੋ ਜਾਂ ਆਪਣੇ ਸਹਿ-ਪ੍ਰੀਮੀਅਮ ਦਾ ਭੁਗਤਾਨ ਨਹੀਂ ਕਰਦੇ, ਤਾਂ ਤੁਹਾਡੇ ਬੱਚਿਆਂ ਲਈ ਕਵਰੇਜ ਨੂੰ ਛੱਡ ਦਿੱਤਾ ਜਾਵੇਗਾ।

Coverage for Kids (ਬੱਚਿਆਂ ਲਈ ਕਵਰੇਜ) ਬਾਰੇ ਹੋਰ ਜਾਣੋ।

ਜੇ ਤੁਸੀਂ ਹੈਲਥਕੇਅਰ ਕਵਰੇਜ ਵਿੱਚ ਦਾਖਲ ਹੋ, ਪਰ ਕਿਸੇ ਵੀ ਮਹੀਨੇ ਵਿੱਚ 80 ਘੰਟਿਆਂ ਤੋਂ ਘੱਟ ਰਹਿ ਜਾਂਦੇ ਹੋ, ਤਾਂ ਤੁਸੀਂ ਆਪਣੀ ਹੈਲਥਕੇਅਰ ਕਵਰੇਜ ਗੁਆ ਲਵੋਂਗੇ।

  • ਉਦਾਹਰਨ: ਜੇ ਤੁਸੀਂ ਜਨਵਰੀ ਵਿੱਚ 80 ਘੰਟੇ ਕੰਮ ਨਹੀਂ ਕਰਦੇ, ਤਾਂ ਹੈਲਥਕੇਅਰ ਕਵਰੇਜ ਮਾਰਚ ਵਿੱਚ ਸਮਾਪਤ ਹੋ ਜਾਵੇਗੀ (ਜਦੋਂ ਤੱਕ ਕਿ ਤੁਸੀਂ COBRA ਕਵਰੇਜ ਲਈ ਸਵੈ-ਅਦਾਇਗੀ ਕਰਨ ਦਾ ਫ਼ੈਸਲਾ ਨਹੀਂ ਕਰਦੇ)।

ਜੇ ਤੁਸੀਂ ਕਵਰੇਜ ਗੁਆ ਦਿੰਦੇ ਹੋ ਕਿਉਂਕਿ ਤੁਸੀਂ ਇੱਕ ਮਹੀਨੇ ਵਿੱਚ 80 ਘੰਟੇ ਕੰਮ ਨਹੀਂ ਕਰਦੇ, ਪਰ ਅਗਲੇ ਮਹੀਨੇ 80 ਜਾਂ ਇਸ ਤੋਂ ਵੱਧ ਘੰਟੇ ਕੰਮ ਕਰਦੇ ਹੋ, ਤਾਂ ਤੁਸੀਂ ਅਗਲੇ ਮਹੀਨੇ ਹੈਲਥ ਕਵਰੇਜ ਵਿੱਚ ਆਪਣੇ ਆਪ ਮੁੜ-ਦਾਖਲ ਹੋ ਜਾਵੋਗੇ। ਜੇ ਤੁਹਾਡੀ ਕਵਰੇਜ ਵਿੱਚ 12 ਤੋਂ ਵਧੇਰੇ ਮਹੀਨਿਆਂ ਦੀ ਬਰੇਕ ਹੈ, ਤਾਂ ਤੁਹਾਨੂੰ ਸ਼ੁਰੂਆਤੀ ਯੋਗਤਾ ਨੂੰ ਮੁੜ-ਸਥਾਪਤ ਕਰਨ ਅਤੇ ਹੈਲਥ ਪਲਾਨ ਵਿੱਚ ਵਾਪਸ ਆਉਣ ਲਈ ਇੱਕ ਨਵੀਂ ਐਪਲੀਕੇਸ਼ਨ ਭਰਨ ਦੀ ਜ਼ਰੂਰਤ ਹੋਵੇਗੀ।

ਜੇ ਤੁਸੀਂ ਕਿਸੇ ਵੀ ਮਹੀਨੇ ਵਿੱਚ ਆਪਣੇ ਬੱਚਿਆਂ ਦੇ ਕਵਰੇਜ ਵਿਕਲਪ ਲਈ ਲੋੜੀਂਦੇ ਘੰਟਿਆਂ ਤੋਂ ਘੱਟ ਰਹਿ ਜਾਂਦੇ ਹੋ, ਤਾਂ ਤੁਹਾਡੇ ਬੱਚਿਆਂ ਦੀ ਕਵਰੇਜ ਉਦੋਂ ਤੱਕ ਬੰਦ ਹੋ ਜਾਵੇਗੀ ਜਦੋਂ ਤੱਕ ਤੁਹਾਡੇ ਘੰਟੇ ਵਾਪਸ ਵੱਧ ਨਹੀਂ ਜਾਂਦੇ।

  • ਉਦਾਹਰਨ: ਜੇ ਤੁਹਾਡੇ ਬੱਚੇ ਨੂੰ Coverage for Kids (ਬੱਚਿਆਂ ਲਈ ਕਵਰੇਜ) ਵਿੱਚ ਦਾਖਲ ਕੀਤਾ ਜਾਂਦਾ ਹੈ ਅਤੇ ਤੁਸੀਂ ਜਨਵਰੀ ਵਿੱਚ ਘੱਟੋ-ਘੱਟ 120 ਘੰਟੇ ਕੰਮ ਨਹੀਂ ਕਰਦੇ, ਤਾਂ ਤੁਹਾਡੇ ਬੱਚੇ ਲਈ ਕਵਰੇਜ 1 ਮਾਰਚ ਨੂੰ ਸਮਾਪਤ ਹੋ ਜਾਵੇਗੀ।

ਕਿਰਪਾ ਕਰਕੇ ਨੋਟ ਕਰੋ ਕਿ ਕੰਮ ਕੀਤੇ ਘੰਟਿਆਂ ਦੀ ਰਿਪੋਰਟ ਲਾਜ਼ਮੀ ਤੌਰ ‘ਤੇ ਤੁਹਾਡੇ ਰੁਜ਼ਗਾਰਦਾਤਾ ਨੂੰ ਉਸ ਤਾਰੀਖ ਤੋਂ 60 ਦਿਨਾਂ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ ਜਿਸਦੀ ਵਰਤੋਂ ਤੁਹਾਡੇ ਸਿਹਤ ਲਾਭਾਂ ਦੀ ਯੋਗਤਾ ਗਣਨਾ ਲਈ ਕੀਤੀ ਜਾਣੀ ਚਾਹੀਦੀ ਹੈ। ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਕੰਮ ਕੀਤੇ ਘੰਟਿਆਂ ਦੀ ਰਿਪੋਰਟ SEIU 775 Benefits Group ਨੂੰ ਕਰੇਗਾ। ਜੇ ਤੁਹਾਡੇ ਘੰਟਿਆਂ ਦੀ ਰਿਪੋਰਟ ਦੇਰੀ ਨਾਲ ਕੀਤੀ ਜਾਂਦੀ ਹੈ, ਤਾਂ ਘੰਟਿਆਂ ਨੂੰ ਰਿਕਾਰਡ ਕੀਤਾ ਜਾਵੇਗਾ ਪਰ ਹੋ ਸਕਦਾ ਹੈ ਕਵਰੇਜ ਨੂੰ ਵਧਾਇਆ ਨਾ ਜਾਵੇ।

ਉਦਾਹਰਨ: ਜਨਵਰੀ ਵਿੱਚ ਕੰਮ ਕੀਤੇ ਘੰਟਿਆਂ ਦੀ ਰਿਪੋਰਟ ਲਾਜ਼ਮੀ ਤੌਰ ‘ਤੇ 31 ਮਾਰਚ ਤੱਕ ਤੁਹਾਡੇ ਰੁਜ਼ਗਾਰਦਾਤਾ ਨੂੰ ਕੀਤੀ ਜਾਣੀ ਚਾਹੀਦੀ ਹੈ ਅਤੇ ਮਾਰਚ ਕਵਰੇਜ ਨੂੰ ਯਕੀਨੀ ਬਣਾਉਣ ਲਈ ਤੁਹਾਡੇ ਰੁਜ਼ਗਾਰਦਾਤਾ ਕੋਲੋਂ SEIU 775 Benefits Group ਵੱਲੋਂ 20 ਅਪ੍ਰੈਲ ਤੱਕ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ।

ਇੱਕ ਕੁਆਲੀਫਾਇੰਗ ਲਾਈਫ਼ ਇਵੈਂਟ ਤੁਹਾਡੀ ਜੀਵਨ ਸਥਿਤੀ ਵਿੱਚ ਇੱਕ ਤਬਦੀਲੀ ਹੁੰਦੀ ਹੈ ਜੋ ਤੁਹਾਨੂੰ ਇੱਕ 30-ਦਿਨ ਦੀ ਵਿਸ਼ੇਸ਼ ਨਾਮਾਂਕਣ ਮਿਆਦ ਲਈ ਯੋਗ ਬਣਾ ਸਕਦੀ ਹੈ, ਜੋ ਤੁਹਾਨੂੰ ਸਾਲਾਨਾ Open Enrollment (ਖੁੱਲ੍ਹੇ ਨਾਮਾਂਕਣ) ਤੋਂ ਇਲਾਵਾ ਹੈਲਥ ਕਵਰੇਜ ਵਿੱਚ ਦਾਖਲਾ ਲੈਣ ਦੇ ਯੋਗ ਬਣਾਉਂਦੀ ਹੈ। 30-ਦਿਨ ਦੀ ਮਿਆਦ ਤੁਹਾਡੇ ਇਵੈਂਟ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਅਤੇ ਤੁਹਾਡੇ ਲਈ 30-ਦਿਨ ਦੀ ਸਮਾਂ ਸੀਮਾ ਦੇ ਅੰਦਰ ਆਪਣੀ ਐਪਲੀਕੇਸ਼ਨ ਨੂੰ ਪੂਰਾ ਕਰਨਾ ਅਤੇ ਜਮ੍ਹਾ ਕਰਨਾ ਲਾਜ਼ਮੀ ਹੈ।

ਲਾਈਫ਼ ਇਵੈਂਟ ਜੋ ਤੁਹਾਨੂੰ QLE ਵਿਸ਼ੇਸ਼ ਨਾਮਾਂਕਣ ਮਿਆਦ ਲਈ ਯੋਗ ਬਣਾ ਸਕਦੇ ਹਨ:

  • ਕਾਨੂੰਨੀ ਰੂਪ ਵਿੱਚ ਅਲੱਗ ਹੋਣਾ।
  • ਤਲਾਕ।
  • ਮੌਤ।
  • ਰੁਜ਼ਗਾਰ ਦੀ ਸਮਾਪਤੀ (ਆਪਣੀ ਨੌਕਰੀ ਗੁਆਉਣਾ)।
  • ਘੰਟੇ ਘਟਣਾ, ਜਿਸ ਨਾਲ ਤੁਸੀਂ ਹੁਣ ਕਵਰੇਜ ਲਈ ਯੋਗ ਨਹੀਂ ਹੋ।
  • ਕਿਸੇ ਕਵਰੇਜ ਖੇਤਰ ਵਿੱਚ ਹੁਣ ਨਹੀਂ ਰਹਿ ਰਹੇ; ਜਾਂ
  • ਨਿਰਭਰ ਅਵਸਥਾ ਦੀ ਸਮਾਪਤੀ।
  • ਇਹ ਪਲਾਨ ਹੁਣ ਇੱਕੋ ਜਿਹੇ ਸਥਿਤ ਵਿਅਕਤੀਆਂ ਦੇ ਵਰਗ ਨੂੰ ਲਾਭਾਂ ਦੀ ਪੇਸ਼ਕਸ਼ ਨਹੀਂ ਕਰਦਾ ਹੈ।
  • COBRA ਦਾ ਸਮਾਪਤ ਹੋਣਾ; ਜਾਂ
  • CHIP ਜਾਂ Medicaid ਲਈ ਯੋਗਤਾ ਮਾਪਦੰਡਾਂ ਦੀ ਪੂਰਤੀ ਕਰਨ ਵਿੱਚ ਅਸਫਲਤਾ।
  • ਕਰਮਚਾਰੀ ਜਾਂ ਨਿਰਭਰ ਵਿਅਕਤੀ ਦੀ ਹੋਰ ਕਵਰੇਜ ਲਈ ਰੁਜ਼ਗਾਰਦਾਤਾ ਦੇ ਯੋਗਦਾਨਾਂ ਦੀ ਸਮਾਪਤੀ (ਭਾਵੇਂ ਕਵਰੇਜ ਸਮਾਪਤ ਹੋਈ ਹੋਵੇ ਜਾਂ ਨਹੀਂ)।
  • ਕਰਮਚਾਰੀ ਜਾਂ ਨਿਰਭਰ ਵਿਅਕਤੀ CHIP ਜਾਂ Medicaid ਪ੍ਰੋਗਰਾਮਾਂ ਤਹਿਤ ਪ੍ਰੀਮੀਅਮ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਬਣਨਾ।
  • ਤੁਸੀਂ ਇੱਕ ਨਵੇਂ ਜੀਵਨ ਸਾਥੀ ਨਾਲ ਵਿਆਹ ਕਰਵਾਉਂਦੇ ਹੋ ਜਾਂ ਇਨ੍ਹਾਂ ਰਾਹੀਂ ਇੱਕ ਨਵਾਂ ਨਿਰਭਰ (ਬੱਚਾ) ਪ੍ਰਾਪਤ ਕਰਦੇ ਹੋ:
    • ਵਿਆਹ ਰਾਹੀਂ।
    • ਜਨਮ ਰਾਹੀਂ।
    • ਗੋਦ ਲੈਣਾ ਜਾਂ ਗੋਦ ਲੈਣ ਲਈ ਪਲੇਸਮੈਂਟ।

ਜੇ ਤੁਸੀਂ ਕੇਅਰਗਿਵਰਾਂ ਲਈ ਹੈਲਥਕੇਅਰ ਕਵਰੇਜ ਲਈ ਯੋਗ ਹੋਣ ਲਈ ਇਸ ਮਹੀਨੇ 80 ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਕੰਮ ਨਹੀਂ ਕਰ ਸਕਦੇ, ਤਾਂ ਤੁਸੀਂ ਹੋਰ ਹੈਲਥ ਇੰਸ਼ੋਰੈਂਸ ਪ੍ਰਾਪਤ ਕਰਨਾ ਚਾਹ ਸਕਦੇ ਹੋ।

Washington Health Plan Finder ਵੈੱਬਸਾਈਟ ਰਾਹੀਂ, ਤੁਸੀਂ ਮੁਫ਼ਤ ਜਾਂ ਘੱਟ-ਲਾਗਤ ਵਾਲੀ ਵਾਸ਼ਿੰਗਟਨ Apple Health (Medicaid) ਲਈ ਸਾਈਨ ਅੱਪ ਕਰ ਸਕਦੇ ਹੋ, ਜਾਂ ਫਿਰ ਇੱਕ ਘੱਟ-ਲਾਗਤ ਵਾਲਾ ਯੋਗਤਾ ਪ੍ਰਾਪਤ ਹੈਲਥ ਜਾਂ ਡੈਂਟਲ ਪਲਾਨ ਖ਼ਰੀਦ ਸਕਦੇ ਹੋ।

ਜੇ ਤੁਸੀਂ ਇੱਕ ਵਿਅਕਤੀਗਤ ਪ੍ਰਦਾਤਾ (IP) ਹੋ ਅਤੇ ਤੁਹਾਨੂੰ ਕਵਰੇਜ ਨੂੰ ਜਾਰੀ ਰੱਖਣ ਲਈ ਕਿਸੇ ਹੋਰ ਕਲਾਇੰਟ ਤੋਂ ਹੋਰ ਘੰਟਿਆਂ ਦੀ ਲੋੜ ਹੈ, ਤਾਂ Carinaਨੂੰ ਅਜ਼ਮਾਓ, ਜੋ ਕਿ ਨੌਕਰੀ ਪ੍ਰਦਾਨ ਕਰਵਾਉਣ ਵਾਲੀ ਇੱਕ ਮੁਫ਼ਤ ਵੈੱਬਸਾਈਟ ਹੈ ਜੋ ਤੁਹਾਨੂੰ ਹੋਰ ਕਲਾਇੰਟ ਲੱਭਣ ਵਿੱਚ ਮਦਦ ਕਰਦੀ ਹੈ।

ਕੋਈ ਸਵਾਲ ਹਨ?

ਜੇ ਤੁਹਾਡੇ ਯੋਗਤਾ ਸਬੰਧੀ ਕੋਈ ਸਵਾਲ ਹਨ, ਜਾਂ ਤੁਹਾਨੂੰ ਆਪਣੀ ਭਾਸ਼ਾ ਵਿੱਚ ਮਦਦ ਦੀ ਲੋੜ ਹੈ, ਤਾਂ SEIU 775 Benefits Group ਗਾਹਕ ਸੇਵਾ ਨੂੰ ਪੈਸੀਫਿਕ ਸਮੇਂ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, 1-877-606-6705‘ਤੇ ਕਾਲ ਕਰੋ।