ਤੁਹਾਡੇ ਹੈਲਥ ਬੈਨੀਫਿਟਸ

Ver en español | 查看中文 | 한국어로 보기 | Посмотреть на русском | Xem bằng tiếng việt | Переглянути укр | عربى | មើលជាភាសាខ្មែរ | Soomaali

 

ਤੁਹਾਡੀ ਦੇਖਭਾਲ ਹੈਲਥਕੇਅਰ ਕਵਰੇਜ ਨਾਲ ਸ਼ੁਰੂ ਹੁੰਦੀ ਹੈ

ਤੁਹਾਡੇ ਕੋਲ ਹੈਲਥਕੇਅਰ ਲਈ ਤਿਆਰ ਕੀਤੀ ਗਈ ਕਿਫ਼ਾਇਤੀ, ਉੱਚ-ਗੁਣਵਤਾ ਵਾਲੀ ਹੈਲਥਕੇਅਰ ਕਵਰੇਜ ਤੱਕ ਪਹੁੰਚ ਹੈ। ਆਪਣੇ ਹੈਲਥ ਪਲਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਲਿੰਕਾਂ ਵਾਸਤੇ ਹੇਠਾਂ ਦੇਖੋ। ਕਵਰ ਕਿਵੇਂ ਪ੍ਰਾਪਤ ਕਰਨਾ ਹੈ, ਇਸ ਬਾਰੇ ਹੋਰ ਜਾਣੋ।

ਤੁਹਾਡੇ ਹੈਲਥ ਬੈਨੀਫਿਟਸ

ਆਪਣੀ ਖਾਸ ਯੋਜਨਾ ਬਾਰੇ ਹੋਰ ਜਾਣਕਾਰੀ ਲਈ ਜਾਂ ਆਪਣੀ ਹੈਲਥ ਬੈਨੀਫਿਟਸ ਗਾਈਡ ਤੱਕ ਪਹੁੰਚ ਕਰਨ ਲਈ, ਹੇਠਾਂ ਆਪਣੀ ਸਿਹਤ ਯੋਜਨਾ ਦੀ ਚੋਣ ਕਰੋ।

KPWA HMO
KPNW HMO
Aetna PPO KPWA POS

KPWA HMO ਬਾਰੇ ਜਾਣਕਾਰੀ ਪ੍ਰਾਪਤ ਕਰੋ

KPNW HMO ਬਾਰੇ ਜਾਣਕਾਰੀ ਪ੍ਰਾਪਤ ਕਰੋ

Aetna PPO ਬਾਰੇ ਜਾਣਕਾਰੀ ਪ੍ਰਾਪਤ ਕਰੋ

KPWA POS ਬਾਰੇ ਜਾਣਕਾਰੀ ਪ੍ਰਾਪਤ ਕਰੋ

KPWA HMO = Kaiser Permanente ਵਾਸ਼ਿੰਗਟਨ HMO, KPNW HMO = Kaiser Permanente ਨੌਰਥਵੈਸਟ HMO, KPWA POS = Kaiser Permanente ਆਫ਼ ਵਾਸ਼ਿੰਗਟਨ POS

ਮੇਰੇ ਕੋਲ ਕਿਹੜਾ ਪਲਾਨ ਹੈ?

ਤੁਹਾਡਾ ਵਿਸ਼ੇਸ਼ ਹੈਲਥ ਪਲਾਨ ਸਵੈਚਲਿਤ ਤਰੀਕੇ ਨਾਲ ਤੁਹਾਡੇ ਜ਼ਿਪ ਕੋਡ ਦੇ ਆਧਾਰ ‘ਤੇ ਨਿਰਧਾਰਤ ਕੀਤਾ ਜਾਂਦਾ ਹੈ। ਜੇ ਤੁਹਾਨੂੰ ਪੱਕਾ ਨਹੀਂ ਪਤਾ ਕਿ ਤੁਹਾਡੇ ਕੋਲ ਕਿਹੜਾ ਪਲਾਨ ਹੈ, ਤਾਂ ਇਹ ਪਤਾ ਕਰਨ ਲਈ ਹੇਠਾਂ ਦਿੱਤੇ ਨਕਸ਼ੇ ਦੀ ਵਰਤੋਂ ਕਰੋ।

ਜੇ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਕੋਲ ਕਿਹੜਾ ਪਲਾਨ ਹੈ ਅਤੇ ਇਹ ਪਤਾ ਕਰਨ ਦੀ ਲੋੜ ਹੈ, ਤਾਂ ਹੈਲਥ: ਮੇਰਾ ਪਲਾਨ ਵਿੱਚ ਲੌਗਇਨ ਕਰੋ ਜਾਂ SEIU 775 Benefits Group ਦੀ ਗਾਹਕ ਸੇਵਾ ਨੂੰ 1-877-606-6705 ‘ਤੇ ਕਾਲ ਕਰੋ

ਜਦੋਂ ਤੁਸੀਂ ਆਪਣੇ ਨਿਰਭਰ ਬੱਚਿਆਂ ਦਾ ਨਾਮਾਂਕਣ ਕਰਦੇ ਹੋ, ਤਾਂ ਤੁਹਾਨੂੰ ਕਵਰੇਜ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰਨ ਦੀ ਜ਼ਰੂਰਤ ਹੋਵੇਗੀ। ਅਜਿਹਾ ਕਰਨ ਲਈ, ਤੁਹਾਨੂੰ ਲਾਜ਼ਮੀ ਤੌਰ ‘ਤੇ ਹਰ ਉਸ ਬੱਚੇ ਲਈ ਇੱਕ ਦਸਤਾਵੇਜ਼ ਭੇਜਣਾ ਚਾਹੀਦਾ ਹੈ ਜਿਸਨੂੰ ਤੁਸੀਂ ਨਮਾਂਕਿਤ ਕਰਦੇ ਹੋ। ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੀ ਪੂਰੀ ਕੀਤੀ ਹੈਲਥ ਬੈਨੀਫਿਟਸ ਐਪਲੀਕੇਸ਼ਨ ਦੇ ਨਾਲ ਆਪਣੇ ਨਿਰਭਰਤਾ ਪੁਸ਼ਟੀਕਰਨ ਦਸਤਾਵੇਜ਼(ਜ਼ਾਂ) ਨੂੰ ਜਮ੍ਹਾਂ ਕਰੋ।  ਜੇ ਤੁਸੀਂ ਅਜਿਹਾ ਕਰਨ ਵਿੱਚ ਅਸਮਰੱਥ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ ‘ਤੇ 30 ਸਤੰਬਰ, 2023 ਤੱਕ ਆਪਣੇ ਨਿਰਭਰਤਾ ਪੁਸ਼ਟੀਕਰਨ ਦਸਤਾਵੇਜ਼(ਜ਼ਾਂ) ਨੂੰ ਜਮ੍ਹਾਂ ਕਰਨਾ ਚਾਹੀਦਾ ਹੈ। ਜੇ ਤੁਸੀਂ ਆਪਣਾ ਨਿਰਭਰਤਾ ਪੁਸ਼ਟੀਕਰਨ ਵੱਖਰੇ ਤੌਰ ‘ਤੇ ਭੇਜਦੇ ਹੋ, ਤਾਂ ਕਿਰਪਾ ਕਰਕੇ ਇਸਨੂੰ ਆਪਣੇ ਪਹਿਲੇ ਅਤੇ ਆਖਰੀ ਨਾਮ ਅਤੇ ਆਪਣੇ ਸੋਸ਼ਲ ਸਿਕਿਉਰਿਟੀ ਨੰਬਰ ਦੇ ਆਖਰੀ ਚਾਰ ਅੰਕਾਂ ਨਾਲ ਲੇਬਲ ਕਰਨਾ ਯਕੀਨੀ ਬਣਾਓ।  ਸਵੀਕਾਰ ਕਰਨਯੋਗ ਨਿਰਭਰਤਾ ਪੁਸ਼ਟੀਕਰਨ ਦਸਤਾਵੇਜ਼ਾਂ ਬਾਰੇ ਹੋਰ ਜਾਣੋ।

ਤੁਹਾਡਾ ਮੈਡੀਕਲ ਪਲਾਨ ਤੁਹਾਡੇ ਜ਼ਿਪ ਕੋਡ ਦੇ ਆਧਾਰ ‘ਤੇ ਨਿਰਧਾਰਤ ਕੀਤਾ ਜਾਂਦਾ ਹੈ।

ਜੇ ਤੁਸੀਂ Kaiser Permanente ਸਰਵਿਸ ਏਰੀਆ ਵਿੱਚ ਰਹਿੰਦੇ ਹੋ (ਕਿਸੇ Kaiser Permanente ਆਫ਼ ਵਾਸ਼ਿੰਗਟਨ (KPWA) ਜਾਂ Kaiser ਫਾਊਂਡੇਸ਼ਨ ਆਫ਼ ਦਾ ਨੌਰਥਵੈਸਟ (KPNW) ਨੈੱਟਵਰਕ ਪ੍ਰਦਾਤਾ ਤੋਂ 30 ਮੀਲ ਦੇ ਅੰਦਰ), ਤਾਂ ਤੁਹਾਡੇ ਜ਼ਿਪ ਕੋਡ ਅਨੁਸਾਰ, ਤੁਹਾਨੂੰ ਜਾਂ ਤਾਂ KPWA ਜਾਂ KPNW ਪਲਾਨ ਵਿੱਚ ਦਾਖਲ ਕੀਤਾ ਜਾਂਦਾ ਹੈ। ਜੇ ਤੁਸੀਂ Kaiser Permanente ਸਰਵਿਸ ਏਰੀਆ (KPWA ਅਤੇ KPNW) ਤੋਂ ਬਾਹਰ ਹੋ, ਤਾਂ ਤੁਹਾਨੂੰ Aetna ਪਲਾਨ ਵਿੱਚ ਦਾਖਲ ਕੀਤਾ ਜਾਂਦਾ ਹੈ।

ਨੋਟ: ਜੇ ਤੁਸੀਂ ਆਪਣਾ ਪਤਾ ਬਦਲਦੇ ਹੋ, ਤਾਂ ਤੁਹਾਡਾ ਮੈਡੀਕਲ ਪਲਾਨ ਬਦਲ ਸਕਦਾ ਹੈ। ਜੇ ਤੁਹਾਡੇ ਨਵੇਂ ਪਤੇ ਦੇ ਆਧਾਰ ‘ਤੇ ਤੁਹਾਡੇ ਪਲਾਨ ਨੂੰ ਬਦਲਣ ਦੀ ਲੋੜ ਪੈਂਦੀ ਹੈ, ਤਾਂ ਪਲਾਨ ਵਿੱਚ ਤਬਦੀਲੀ ਬਾਰੇ ਤੁਹਾਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾਵੇਗਾ।

ਜੇ ਤੁਸੀਂ ਆਪਣੇ ‘ਤੇ ਨਿਰਭਰ ਬੱਚਿਆਂ ਨੂੰ ਕਵਰੇਜ ਵਿੱਚ ਦਾਖਲ ਕਰਦੇ ਹੋ, ਤਾਂ ਉਨ੍ਹਾਂ ਨੂੰ ਉਸੇ ਪਲਾਨ ਵਿੱਚ ਦਾਖਲ ਕੀਤਾ ਜਾਵੇਗਾ ਜਿਸ ‘ਤੇ ਤੁਸੀਂ ਹੋ।

ਤੁਹਾਡੇ ਬੱਚੇ ਨੂੰ SEIU 775 Benefits Group (ਜਿਸਨੂੰ ਅਧਿਕਾਰਿਤ ਤੌਰ ‘ਤੇ SEIU ਹੈਲਥਕੇਅਰ NW ਹੈਲਥ ਬੈਨੀਫਿਟਸ ਟਰੱਸਟ ਵਜੋਂ ਜਾਣਿਆ ਜਾਂਦਾ ਹੈ) ਰਾਹੀਂ ਕੇਵਲ ਇੱਕ ਵਾਰ ਹੀ ਹੈਲਥਕੇਅਰ ਬੈਨੀਫਿਟਸ ਵਿੱਚ ਦਾਖਲ ਕੀਤਾ ਜਾ ਸਕਦਾ ਹੈ; ਜੇ ਤੁਹਾਨੂੰ ਅਤੇ ਤੁਹਾਡੇ ਸਾਥੀ ਦੋਨਾਂ ਨੂੰ ਹੀ ਕੇਅਰਗਿਵਰਾਂ ਵਜੋਂ ਕਵਰ ਕੀਤਾ ਜਾਂਦਾ ਹੈ, ਤਾਂ ਤੁਹਾਡੇ ਬੱਚੇ ਨੂੰ ਸਿਰਫ਼ ਇੱਕੋ ਮਾਪੇ ਦੁਆਰਾ ਹੀ ਦਾਖਲ ਕੀਤਾ ਜਾ ਸਕਦਾ ਹੈ। ਪਰ, ਜੇ ਤੁਹਾਡੇ ਸਾਥੀ ਕੋਲ ਕਿਸੇ ਹੋਰ ਰੁਜ਼ਗਾਰਦਾਤਾ ਵੱਲੋਂ ਹੈਲਥਕੇਅਰ ਕਵਰੇਜ ਹੈ, ਤਾਂ ਦੋਨੋਂ ਮਾਪੇ ਬੱਚੇ ਨੂੰ ਦਾਖਲ ਕਰ ਸਕਦੇ ਹਨ, ਜਿਸਨੂੰ ਫਿਰ 2 ਹੈਲਥਕੇਅਰ ਕਵਰੇਜ ਵਿਕਲਪਾਂ ਰਾਹੀਂ ਕਵਰ ਕੀਤਾ ਜਾਵੇਗਾ।

ਤੁਹਾਡੇ ਰੁਜ਼ਗਾਰਦਾਤਾ ਨੂੰ ਕੰਮ ਕੀਤੇ ਘੰਟਿਆਂ ਦੀ ਰਿਪੋਰਟ ਲਾਜ਼ਮੀ ਤੌਰ ‘ਤੇ ਉਸ ਤਾਰੀਖ਼ ਤੋਂ 60 ਦਿਨਾਂ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ ਜਿਸਦੀ ਵਰਤੋਂ ਲਾਭਾਂ ਦੀ ਯੋਗਤਾ ਗਣਨਾ ਲਈ ਕੀਤੀ ਜਾਣੀ ਚਾਹੀਦੀ ਹੈ। ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਕੰਮ ਕੀਤੇ ਘੰਟਿਆਂ ਦੀ ਰਿਪੋਰਟ SEIU 775 Benefits Group ਨੂੰ ਕਰੇਗਾ। ਜੇ ਤੁਹਾਡੇ ਘੰਟਿਆਂ ਦੀ ਰਿਪੋਰਟ ਦੇਰੀ ਨਾਲ ਕੀਤੀ ਜਾਂਦੀ ਹੈ, ਤਾਂ ਘੰਟਿਆਂ ਨੂੰ ਰਿਕਾਰਡ ਕੀਤਾ ਜਾਵੇਗਾ ਪਰ ਕਵਰੇਜ ਨੂੰ ਵਧਾਇਆ ਨਹੀਂ ਜਾਵੇਗਾ।

ਉਦਾਹਰਨ: ਤੁਹਾਡੇ ਰੁਜ਼ਗਾਰਦਾਤਾ ਨੂੰ ਜਨਵਰੀ ਵਿੱਚ ਕੰਮ ਕੀਤੇ ਘੰਟਿਆਂ ਦੀ ਰਿਪੋਰਟ ਲਾਜ਼ਮੀ ਤੌਰ ‘ਤੇ 31 ਮਾਰਚ ਤੱਕ ਕੀਤੀ ਜਾਣੀ ਚਾਹੀਦੀ ਹੈ ਅਤੇ ਮਾਰਚ ਦੀ ਕਵਰੇਜ ਨੂੰ ਯਕੀਨੀ ਬਣਾਉਣ ਲਈ SEIU 775 Benefits Group ਵੱਲੋਂ 20 ਅਪ੍ਰੈਲ ਤੱਕ ਤੁਹਾਡੇ ਰੁਜ਼ਗਾਰਦਾਤਾ ਕੋਲੋਂ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ।

ਜੇ ਤੁਹਾਡੇ ਸਹਿ-ਪ੍ਰੀਮੀਅਮ ਨੂੰ ਤੁਹਾਡੀ ਤਨਖ਼ਾਹ ਦੇ ਚੈੱਕ ਵਿੱਚੋਂ ਕੱਟਿਆ ਨਹੀਂ ਜਾ ਸਕਦਾ ਹੈ, ਤਾਂ ਤੁਹਾਨੂੰ ਹੈਲਥ: ਮੇਰਾ ਪਲਾਨ ਦੀ ਵਰਤੋਂ ਕਰਕੇ PayPal ਦੁਆਰਾ, ਜਾਂ ਚੈੱਕ ਜਾਂ ਮਨੀ ਆਰਡਰ ਦੁਆਰਾ ਭੁਗਤਾਨ ਕਰਨ ਲਈ ਇੱਕ ਸਵੈ-ਭੁਗਤਾਨ ਨੋਟਿਸ ਪ੍ਰਾਪਤ ਹੋਵੇਗਾ। ਜੇ ਤੁਹਾਡੇ ‘ਤੇ ਨਿਰਭਰ ਵਿਅਕਤੀ ਦੀ ਕਵਰੇਜ ਲਈ ਭੁਗਤਾਨ ਨਹੀਂ ਕੀਤਾ ਜਾਂਦਾ ਹੈ, ਤਾਂ ਕਵਰੇਜ ਨੂੰ ਛੱਡ ਦਿੱਤਾ ਜਾਵੇਗਾ।

ਸਵੈ-ਭੁਗਤਾਨ ਟੀਅਰ-ਆਫ਼ ਦੇ ਨਾਲ ਆਪਣੇ ਚੈੱਕ ਜਾਂ ਮਨੀ ਆਰਡਰ ਨੂੰ ਡਾਕ ਰਾਹੀਂ ਇਸ ਪਤੇ ‘ਤੇ ਭੇਜੋ:

SEIU 775 Benefits Group
PO BOX 5349
Carol Stream, IL 60197-5349

ਜੇ ਤੁਸੀਂ ਹੈਲਥ ਕਵਰੇਜ ਵਿੱਚ ਦਾਖਲਾ ਨਹੀਂ ਲੈਣਾ ਚਾਹੁੰਦੇ ਜਾਂ ਆਪਣੀ ਕਵਰੇਜ ਅਤੇ/ਜਾਂ ਤੁਹਾਡੇ ‘ਤੇ ਨਿਰਭਰ ਵਿਅਕਤੀ ਦੀ ਕਵਰੇਜ ਨੂੰ ਸਮਾਪਤ ਕਰਨਾ ਚਾਹੁੰਦੇ ਹੋ (ਜੇ ਤੁਸੀਂ ਅਤੇ/ਜਾਂ ਤੁਹਾਡੇ ‘ਤੇ ਨਿਰਭਰ ਵਿਅਕਤੀ ਪਹਿਲਾਂ ਹੀ ਦਾਖਲ ਹੋ ਚੁੱਕੇ ਹੋ), ਤਾਂ ਤੁਸੀਂ ਵੇਵ ਕਵਰੇਜ ਫਾਰਮ ਭਰ ਸਕਦੇ ਹੋ। ਜੇ ਤੁਸੀਂ ਕਵਰੇਜ ਤੋਂ ਛੋਟ ਦੇਣ ਦੀ ਚੋਣ ਕਰਦੇ ਹੋ, ਤਾਂ ਹੋ ਸਕਦਾ ਹੈ ਤੁਸੀਂ ਅਗਲੀ Open Enrollment (ਖੁੱਲ੍ਹੇ ਨਾਮਾਂਕਣ) ਮਿਆਦ (ਹਰ ਸਾਲ 1 – 20 ਜੁਲਾਈ) ਤੱਕ ਦੁਬਾਰਾ ਦਾਖਲਾ ਲੈਣ ਦੇ ਯੋਗ ਨਾ ਹੋਵੋ, ਜਾਂ ਫਿਰ ਜੇ ਤੁਹਾਡੇ ਨਾਲ ਕੋਈ ਕੁਆਲੀਫਾਇੰਗ ਲਾਈਫ਼ ਇਵੈਂਟ (QLEs) ਹੁੰਦਾ ਹੈ।

ਜੇ ਤੁਸੀਂ ਮਹੀਨੇ ਦੀ 15 ਤਾਰੀਖ ਨੂੰ ਜਾਂ ਇਸ ਤੋਂ ਪਹਿਲਾਂ ਛੋਟ ਜਮ੍ਹਾਂ ਕਰਦੇ ਹੋ, ਤਾਂ ਤੁਹਾਡੀ ਅਤੇ/ਜਾਂ ਤੁਹਾਡੇ ‘ਤੇ ਨਿਰਭਰ ਵਿਅਕਤੀ ਦੀ ਕਵਰੇਜ ਅਗਲੇ ਮਹੀਨੇ ਦੀ 1 ਤਾਰੀਖ ਨੂੰ ਸਮਾਪਤ ਹੋ ਜਾਵੇਗੀ। ਜੇ ਤੁਸੀਂ ਮਹੀਨੇ ਦੀ 16 ਅਤੇ 31 ਤਾਰੀਖ ਵਿਚਕਾਰ ਛੋਟ ਜਮ੍ਹਾਂ ਕਰਦੇ ਹੋ, ਤਾਂ ਤੁਹਾਡੀ ਅਤੇ/ਜਾਂ ਤੁਹਾਡੇ ‘ਤੇ ਨਿਰਭਰ ਵਿਅਕਤੀ ਦੀ ਕਵਰੇਜ ਦੂਜੇ ਮਹੀਨੇ ਦੀ 1 ਤਾਰੀਖ ਨੂੰ ਸਮਾਪਤ ਹੋ ਜਾਵੇਗੀ।

ਉਦਾਹਰਨ: 

  • ਜੇ ਤੁਸੀਂ 1 ਜਨਵਰੀ ਅਤੇ 15 ਜਨਵਰੀ ਵਿਚਕਾਰ ਕੋਈ ਛੋਟ ਜਮ੍ਹਾਂ ਕਰਦੇ ਹੋ, ਤਾਂ ਤੁਹਾਡੀ ਕਵਰੇਜ 1 ਫਰਵਰੀ ਨੂੰ ਸਮਾਪਤ ਹੋ ਜਾਵੇਗੀ।
  • ਜੇ ਤੁਸੀਂ 16 ਜਨਵਰੀ ਅਤੇ 31 ਜਨਵਰੀ ਵਿਚਕਾਰ ਕੋਈ ਛੋਟ ਜਮ੍ਹਾਂ ਕਰਦੇ ਹੋ, ਤਾਂ ਤੁਹਾਡੀ ਕਵਰੇਜ 1 ਮਾਰਚ ਨੂੰ ਸਮਾਪਤ ਹੋ ਜਾਵੇਗੀ।

ਹੈਲਥ ਪਲਾਨ ਦੀ ਪਾਰਦਰਸ਼ਤਾ

1 ਜੁਲਾਈ, 2022 ਤੋਂ, ਪਾਰਦਰਸ਼ਤਾ ਨਿਯਮ ਅਧੀਨ ਤੁਹਾਡੇ ਹੈਲਥ ਇੰਸ਼ੋਰੈਂਸ ਕੈਰੀਅਰ ਨੂੰ ਕਵਰੇਜ ਵਿੱਚ ਕਵਰ ਕੀਤੀਆਂ ਜਾਂਦੀਆਂ ਸਿਹਤ ਸੇਵਾਵਾਂ ਬਾਰੇ ਖ਼ਰਚੇ ਦੀ ਜਾਣਕਾਰੀ ਪ੍ਰਦਾਨ ਕਰਾਉਣਾ ਜ਼ਰੂਰੀ ਹੈ। ਹੈਲਥ ਪਲਾਨ ਦੀ ਕੀਮਤ ਵਿੱਚ ਪਾਰਦਰਸ਼ਤਾ ਤੁਹਾਨੂੰ ਦੇਖਭਾਲ ਪ੍ਰਾਪਤ ਕਰਨ ਤੋਂ ਪਹਿਲਾਂ ਕਵਰ ਕੀਤੀ ਆਈਟਮ ਜਾਂ ਸੇਵਾ ਦੇ ਖ਼ਰਚੇ ਨੂੰ ਸਮਝਣ ਵਿੱਚ ਮਦਦ ਕਰੇਗੀ। ਹੈਲਥ ਪਲਾਨ ਦੀ ਪਾਰਦਰਸ਼ਤਾ ਬਾਰੇ ਹੋਰ ਜਾਣੋ।

ਹੈਲਥ ਬੈਨੀਫਿਟਸ ਸਪੋਰਟ

ਜੇ ਤੁਹਾਡੇ ਹੈਲਥ ਬੈਨੀਫਿਟਸ ਬਾਰੇ ਕੋਈ ਸਵਾਲ ਹਨ ਜਾਂ ਜੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਮਦਦ ਦੀ ਲੋੜ ਹੈ, ਤਾਂ ਪੈਸੀਫਿਕ ਸਮੇਂ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:00 ਵਜੇ ਤੋਂ ਸ਼ਾਮ 6 ਵਜੇ ਤੱਕ, ਹੇਠਾਂ ਲਿਖੀਆਂ ਛੁੱਟੀਆਂ ਤੋਂ ਬਿਨਾਂ, 1-877-606-6705 ‘ਤੇ SEIU 775 Benefits Group ਗਾਹਕ ਸੇਵਾ ਨੂੰ ਕਾਲ ਕਰੋ:

  • ਨਵੇਂ ਸਾਲ ਦੇ ਦਿਨ
  • ਮੈਮੋਰੀਅਲ ਦਿਵਸ
  • ਸੁਤੰਤਰਤਾ ਦਿਵਸ
  • ਮਜ਼ਦੂਰ ਦਿਵਸ
  • ਥੈਂਕਸਗਿਵਿੰਗ ਦਿਵਸ
  • ਕ੍ਰਿਸਮਿਸ ਦੇ ਦਿਨ