Open Enrollment (ਖੁੱਲ੍ਹਾ ਨਾਮਾਂਕਣ) ਜੁਲਾਈ 1-20 ਤੱਕ ਹੈ

ਆਪਣੀ ਕਵਰੇਜ ਵਿੱਚ ਦਾਖਲਾ ਲਓ ਜਾਂ ਇਸ ਵਿੱਚ ਤਬਦੀਲੀਆਂ ਕਰੋ!

Ver en español | 查看中文 | 한국어로 보기 | Посмотреть на русском | Xem bằng tiếng việt | Переглянути укр | عربى | មើលជាភាសាខ្មែរ | Soomaali | ਪੰਜਾਬੀ

 

Open Enrollment (ਖੁੱਲ੍ਹਾ ਨਾਮਾਂਕਣ) ਜੁਲਾਈ 1-20 ਤੱਕ ਹੈ! ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਖ਼ੁਦ ਲਈ ਅਤੇ ਆਪਣੇ ਬੱਚਿਆਂ ਲਈ ਹੈਲਥਕੇਅਰ ਕਵਰੇਜ ਵਾਸਤੇ ਅਪਲਾਈ ਕਰੋ, ਜਾਂ ਮੌਜੂਦਾ ਕਵਰੇਜ ਵਿੱਚ ਤਬਦੀਲੀਆਂ ਕਰੋ।

ਇਸ ਸਾਲ ਨਵਾਂ ਹੈ! ਆਪਣੇ ਬੱਚਿਆਂ ਲਈ ਉਹੀ ਉੱਚ-ਗੁਣਵਤਾ ਦੀ ਮੈਡੀਕਲ ਅਤੇ ਡੈਂਟਲ ਕਵਰੇਜ ਪ੍ਰਾਪਤ ਕਰੋ, ਜੋ ਤੁਹਾਡੇ ਕੋਲ ਹੈ! ਤੁਸੀਂ ਹੁਣ Open Enrollment (ਖੁੱਲ੍ਹਾ ਨਾਮਾਂਕਣ) ਦੌਰਾਨ ਆਪਣੇ ਬੱਚਿਆਂ ਦਾ ਨਾਮ ਦਾਖਲ ਕਰਵਾ ਸਕਦੇ ਹੋ।

ਹੋਣ ਜਾਣੋ

ਤੁਸੀਂ ਕੀ ਪ੍ਰਾਪਤ ਕਰਦੇ ਹੋ

ਪ੍ਰਤੀ ਮਹੀਨਾ ਸਿਰਫ਼ $25 ਵਿੱਚ, ਤੁਹਾਨੂੰ ਹੇਠਾਂ ਦਿੱਤੇ ਲਾਭ ਪ੍ਰਾਪਤ ਹੁੰਦੇ ਹਨ:

 • ਮੁਫ਼ਤ ਪ੍ਰਾਇਮਰੀ ਕੇਅਰ ਡਾਕਟਰ ਦੇ ਦੌਰੇ
 • ਮੈਡੀਕਲ
 • ਡੈਂਟਲ
 • ਆਰਥੋਡੋਨਟੀਆ
 • ਨਜ਼ਰ ਸਬੰਧੀ
 • ਸੁਣਨ ਸਬੰਧੀ
 • ਬਾਂਝਪਨ ਸਬੰਧੀ
 • ਲਿੰਗ-ਪੁਸ਼ਟੀ ਸਬੰਧੀ ਦੇਖਭਾਲ
 • ਤਜਵੀਜ਼ ਕੀਤੀ ਦਵਾਈ
 • ਵਿਕਲਪਕ ਦੇਖਭਾਲ
 • ਕਾਇਰੋਪ੍ਰੈਕਟਿਕ ਦੇਖਭਾਲ
 • ਭਾਵਨਾਤਮਕ ਸਿਹਤ

ਵਾਧੂ ਲਾਭ ਹੁਣ ਉਪਲਬਧ ਹਨ

1 ਅਗਸਤ ਤੋਂ, ਕੇਅਰਗਿਵਰਾਂ ਲਈ ਹੈਲਥਕੇਅਰ ਕਵਰੇਜ ਵਿੱਚ ਇਹ ਵੀ ਸ਼ਾਮਲ ਹੋਵੇਗਾ:

 • ਤਰਜੀਹੀ ਬ੍ਰਾਂਡ ਜਾਂ ਤਰਜੀਹੀ ਜੈਨਰਿਕ ਇਨਸੁਲਿਨ ਲਈ $0 ਸਹਿ-ਭੁਗਤਾਨ।
 • ਵਧੀ ਹੋਈ ਵਿਕਲਪਕ ਦੇਖਭਾਲ (ਜਿਵੇਂ ਕਿ ਐਕਿਉਪੰਕਚਰ ਅਤੇ ਕਾਇਰੋਪ੍ਰੈਕਟਿਕ ਕੇਅਰ) ਨੂੰ ਪ੍ਰਤੀ ਸਾਲ 20 ਦੌਰਿਆਂ ਤੱਕ ਕਵਰ ਕੀਤਾ ਜਾਂਦਾ ਹੈ।
 • ਅਸੀਮਤ ਨੈਚਰੋਪੈਥਿਕ ਦੇਖਭਾਲ।
 • ਇੱਕ ਸੁਧਾਰ ਕੀਤਾ ਗਿਆ ਬਾਂਝਪਣ ਲਾਭ, ਜਿਸ ਵਿੱਚ ਜਣਨ ਦੀਆਂ ਜ਼ਰੂਰਤਾਂ ਲਈ ਇੱਕ ਨਵਾਂ ਫਾਰਮੇਸੀ ਲਾਭ ਵੀ ਸ਼ਾਮਲ ਹੈ।

 

ਤੁਹਾਡੇ ਕੋਲ ਬਿਨਾਂ ਕਿਸੇ ਸਹਿ-ਭੁਗਤਾਨ ਦੇ ਸੁਣਨ ਸਬੰਧੀ ਲਾਭ ਵੀ ਹਨ! 

EPIC ਹਿਅਰਿੰਗ ਰਾਹੀਂ, ਤੁਸੀਂ ਬਿਨਾਂ ਸਹਿ-ਭੁਗਤਾਨ ਦੇ ਅਤੇ ਨਾਲ ਹੀ ਵਿਅਕਤੀਗਤ ਜਾਂ ਔਨਲਾਈਨ ਦੌਰੇ ਦੇ ਹਰੇਕ ਕੰਨ ਲਈ $1,200 ਤੱਕ ਦਾ ਹਿਅਰਿੰਗ ਹਾਰਡਵੇਅਰ ਪ੍ਰਾਪਤ ਕਰ ਸਕਦੇ ਹੋ। EPIC ਹੀਅਰਿੰਗ ਬਾਰੇ ਹੋਰ ਜਾਣੋ।

 

 

ਹੈਲਥ ਪਲਾਨ ਸਬੰਧੀ ਜਾਣਕਾਰੀ

ਤੁਹਾਡੇ ਕੋਲ ਕੇਅਰਗਿਵਰਾਂ ਲਈ ਕਿਫ਼ਾਇਤੀ, ਉੱਚ-ਗੁਣਵਤਾ ਵਾਲੀ ਹੈਲਥਕੇਅਰ ਕਵਰੇਜ ਤੱਕ ਪਹੁੰਚ ਹੈ। ਤੁਹਾਡਾ ਵਿਸ਼ੇਸ਼ ਹੈਲਥ ਪਲਾਨ ਸਵੈਚਲਿਤ ਤਰੀਕੇ ਨਾਲ ਤੁਹਾਡੇ ਜ਼ਿਪ ਕੋਡ ਦੇ ਆਧਾਰ ‘ਤੇ ਨਿਰਧਾਰਤ ਕੀਤਾ ਜਾਂਦਾ ਹੈ। ਤੁਸੀਂ 2 ਡੈਂਟਲ ਪਲਾਨਾਂ ਵਿੱਚੋਂ ਚੋਣ ਕਰ ਸਕਦੇ ਹੋ: Delta ਡੈਂਟਲ ਜਾਂ Willamette ਡੈਂਟਲ

ਆਪਣੀ ਖਾਸ ਯੋਜਨਾ ਬਾਰੇ ਹੋਰ ਜਾਣਕਾਰੀ ਲਈ ਜਾਂ ਆਪਣੀ ਹੈਲਥ ਬੈਨੀਫਿਟਸ ਗਾਈਡ ਤੱਕ ਪਹੁੰਚ ਕਰਨ ਲਈ, ਹੇਠਾਂ ਆਪਣੀ ਸਿਹਤ ਯੋਜਨਾ ਦੀ ਚੋਣ ਕਰੋ।

KPWA HMO
KPNW HMO
Aetna PPO KPWA POS

KPWA HMO ਜਾਣਕਾਰੀ ਪ੍ਰਾਪਤ ਕਰੋ

KPNW HMO ਜਾਣਕਾਰੀ ਪ੍ਰਾਪਤ ਕਰੋ

Aetna PPO ਜਾਣਕਾਰੀ ਪ੍ਰਾਪਤ ਕਰੋ

KPWA POS ਜਾਣਕਾਰੀ ਪ੍ਰਾਪਤ ਕਰੋ

KPWA HMO = Kaiser Permanente ਵਾਸ਼ਿੰਗਟਨ HMO, KPNW HMO = Kaiser Permanente ਨੌਰਥਵੈਸਟ HMO, KPWA POS = Kaiser Permanente ਆਫ਼ ਵਾਸ਼ਿੰਗਟਨ POS

ਜੇ ਤੁਹਾਨੂੰ ਪੱਕਾ ਨਹੀਂ ਪਤਾ ਕਿ ਤੁਹਾਡੇ ਕੋਲ ਕਿਹੜਾ ਹੈਲਥ ਪਲਾਨ ਹੈ, ਤਾਂ ਇੱਥੇ ਹੋਰ ਜਾਣਕਾਰੀ ਪ੍ਰਾਪਤ ਕਰੋ

Open Enrollment (ਖੁੱਲ੍ਹਾ ਨਾਮਾਂਕਣ) ਬਾਰੇ

ਹੈਲਥਕੇਅਰ ਕਵਰੇਜ ਵਾਸਤੇ ਅਪਲਾਈ ਕਰਨ, Coverage for Kids (ਬੱਚਿਆਂ ਲਈ ਕਵਰੇਜ) ਲੈਣ ਅਤੇ/ਜਾਂ ਤੁਹਾਡੀ ਕਵਰੇਜ ਵਿੱਚ ਚੋਣਵੀਆਂ ਤਬਦੀਲੀਆਂ ਕਰਨ ਵਾਸਤੇ (ਜੇ ਤੁਸੀਂ ਪਹਿਲਾਂ ਹੀ ਦਾਖਲ ਹੋ) Open Enrollment (ਖੁੱਲ੍ਹਾ ਨਾਮਾਂਕਣ) ਤੁਹਾਡੇ ਲਈ ਸਾਲਾਨਾ ਮੌਕਾ* ਹੈ।

ਯੋਗਤਾ:

 • ਜੇ ਤੁਸੀਂ ਹੁਣ ਯੋਗ ਹੋ ਅਤੇ ਕਵਰੇਜ ਵਾਸਤੇ ਅਪਲਾਈ ਕਰਦੇ ਹੋ, ਤਾਂ ਤੁਹਾਡੀ ਕਵਰੇਜ 1 ਅਗਸਤ ਤੋਂ ਸ਼ੁਰੂ ਹੋਵੇਗੀ।
 • ਜੇ ਤੁਸੀਂ ਇਸ ਸਮੇਂ ਯੋਗ ਨਹੀਂ ਹੋ ਪਰ ਕਵਰੇਜ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਸੀਂ ਫਿਰ ਵੀ 20 ਜੁਲਾਈ ਤੱਕ ਇੱਕ ਪੂਰੀ ਕੀਤੀ ਬੈਨੀਫਿਟਸ ਐਪਲੀਕੇਸ਼ਨ ਜਮ੍ਹਾਂ ਕਰਾ ਸਕਦੇ ਹੋ। ਜਦੋਂ ਤੁਸੀਂ ਯੋਗ ਹੋ ਜਾਂਦੇ ਹੋ ਤਾਂ ਤੁਹਾਡੀ ਕਵਰੇਜ ਸ਼ੁਰੂ ਹੋ ਜਾਵੇਗੀ।
 • ਜੇ ਤੁਸੀਂ ਪਹਿਲਾਂ ਹੀ ਦਾਖਲਾ ਲੈ ਚੁੱਕੇ ਹੋ, ਤਾਂ ਤੁਹਾਨੂੰ ਉਦੋਂ ਤੱਕ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਹੈ ਜਦੋਂ ਤੱਕ ਤੁਸੀਂ Coverage for Kids (ਬੱਚਿਆਂ ਲਈ ਕਵਰੇਜ) ਪ੍ਰਾਪਤ ਕਰਨਾ ਨਹੀਂ ਚਾਹੁੰਦੇ ਜਾਂ ਆਪਣੇ ਡੈਂਟਲ ਪਲਾਨ ਵਿੱਚ ਤਬਦੀਲੀਆਂ ਨਹੀਂ ਕਰਨਾ ਚਾਹੁੰਦੇ।

Coverage for You (ਤੁਹਾਡੇ ਲਈ ਕਵਰੇਜ)
ਜਦੋਂ ਤੁਸੀਂ ਲਗਾਤਾਰ 2 ਮਹੀਨੇ ਪ੍ਰਤੀ ਮਹੀਨਾ 80 ਘੰਟੇ ਜਾਂ ਵੱਧ ਕੰਮ ਕਰਦੇ ਹੋ ਤਾਂ ਤੁਸੀਂ ਨਿੱਜੀ ਹੈਲਥਕੇਅਰ ਕਵਰੇਜ ਵਾਸਤੇ ਯੋਗ ਹੁੰਦੇ ਹੋ। ਆਪਣੀ ਯੋਗਤਾ ਜਾਣਕਾਰੀ ਦੇਖਣ ਲਈ Health: My Plan ਵਿੱਚ ਲੌਗਇਨ ਕਰੋ।

Coverage for Kids (ਬੱਚਿਆਂ ਲਈ ਕਵਰੇਜ)
ਜੇ ਤੁਸੀਂ ਪ੍ਰਤੀ ਮਹੀਨਾ 120 ਘੰਟੇ ਜਾਂ ਵੱਧ ਕੰਮ ਕਰਦੇ ਹੋ, ਤਾਂ ਹੁਣ ਤੁਸੀਂ ਉਹੀ ਉੱਚ-ਗੁਣਵੱਤਾ ਦੀ ਮੈਡੀਕਲ ਅਤੇ ਡੈਂਟਲ ਦੀ ਕਵਰੇਜ ਪ੍ਰਾਪਤ ਕਰ ਸਕਦੇ ਹੋ, ਜੋ ਤੁਹਾਡੇ ਬੱਚਿਆਂ ਲਈ ਉਪਲਬਧ ਹੈ (ਉਨ੍ਹਾਂ ਦੇ 26ਵੇਂ ਜਨਮਦਿਨ ਤੱਕ)! ਤੁਸੀਂ 2 ਵਿਕਲਪਾਂ ਵਿੱਚੋਂ ਚੁਣ ਸਕਦੇ ਹੋ:

 • Coverage for Kids (ਬੱਚਿਆਂ ਲਈ ਕਵਰੇਜ) ਮੈਡੀਕਲ ਅਤੇ ਡੈਂਟਲ ਪ੍ਰਤੀ ਮਹੀਨਾ $100, ਨਾਲ ਹੀ ਤੁਹਾਡੀ ਕਵਰੇਜ ਵਾਸਤੇ $25।
 • Coverage for Kids (ਬੱਚਿਆਂ ਲਈ ਕਵਰੇਜ) ਸਿਰਫ਼ ਡੈਂਟਲ ਸਿਰਫ਼ $10 ਪ੍ਰਤੀ ਮਹੀਨਾ, ਨਾਲ ਹੀ ਤੁਹਾਡੀ ਕਵਰੇਜ ਵਾਸਤੇ $25।

 

ਹੋਣ ਜਾਣੋ

 

ਜੇ ਤੁਸੀਂ Coverage for Kids (ਬੱਚਿਆਂ ਲਈ ਕਵਰੇਜ) ਪ੍ਰਾਪਤ ਕਰਨ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਉਸ ਦਸਤਾਵੇਜ਼ ਦੀ ਇੱਕ ਕਾਪੀ ਜਮ੍ਹਾਂ ਕਰਾਉਣ ਦੀ ਜ਼ਰੂਰਤ ਪਵੇਗੀ ਜੋ ਤੁਹਾਡੇ ‘ਤੇ ਨਿਰਭਰ ਬੱਚਿਆਂ ਨਾਲ ਤੁਹਾਡੇ ਰਿਸ਼ਤੇ ਦੀ ਪੁਸ਼ਟੀ ਕਰਦਾ ਹੈ (ਨਿਰਭਰਤਾ ਪੁਸ਼ਟੀਕਰਨ)। ਤੁਹਾਡੇ ਬੱਚਿਆਂ ਦੀ ਕਵਰੇਜ ਸ਼ੁਰੂ ਹੋਣ ਦੀ ਮਿਤੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਤੁਹਾਡੀ ਨਿਰਭਰਤਾ ਦੀ ਪੁਸ਼ਟੀ ਕਦੋਂ ਕੀਤੀ ਜਾਂਦੀ ਹੈ।

ਜੇ ਤੁਹਾਡੇ ਯੋਗਤਾ ਸਬੰਧੀ ਕੋਈ ਸਵਾਲ ਹਨ, ਜਾਂ ਤੁਹਾਨੂੰ ਆਪਣੀ ਭਾਸ਼ਾ ਵਿੱਚ ਮਦਦ ਦੀ ਲੋੜ ਹੈ, ਤਾਂ SEIU 775 Benefits Group ਗਾਹਕ ਸੇਵਾ ਨੂੰ ਪੈਸੀਫਿਕ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ ਤੱਕ 1-877-606-6705 ‘ਤੇ ਕਾਲ ਕਰੋ।

ਦਾਖਲਾ ਕਿਵੇਂ ਲੈਣਾ ਹੈ ਜਾਂ ਤਬਦੀਲੀਆਂ ਕਿਵੇਂ ਕਰਨੀਆਂ ਹਨ

Open Enrollment (ਖੁੱਲ੍ਹਾ ਨਾਮਾਂਕਣ) ਦੌਰਾਨ ਅਪਲਾਈ ਕਰਨ ਲਈ ਜਾਂ ਆਪਣੀ ਕਵਰੇਜ ਵਿੱਚ ਤਬਦੀਲੀਆਂ ਕਰਨ ਲਈ ਤੁਹਾਡੇ ਕੋਲ 2 ਵਿਕਲਪ ਹਨ। ਇਸ ‘ਤੇ ਕਾਰਵਾਈ ਕਰਨ ਲਈ ਤੁਹਾਡੀ ਐਪਲੀਕੇਸ਼ਨ 20 ਜੁਲਾਈ ਤੱਕ ਪ੍ਰਾਪਤ ਹੋ ਜਾਣੀ ਚਾਹੀਦੀ ਹੈ।

Health: My Plan ਨਾਲ ਔਨਲਾਈਨ ਡਾਕ ਰਾਹੀਂ

ਹੈਲਥ ਕਵਰੇਜ ਨੂੰ ਅਪਲਾਈ ਕਰਨ ਦਾ ਅਤੇ ਤਬਦੀਲੀਆਂ ਕਰਨ ਦਾ ਸਭ ਤੋਂ ਆਸਾਨ ਤਰੀਕਾ!

 • ਅਪਲਾਈ ਕਰੋ, Coverage for Kids (ਬੱਚਿਆਂ ਲਈ ਕਵਰੇਜ) ਪ੍ਰਾਪਤ ਕਰੋ ਅਤੇ/ਜਾਂ Health: My Plan ਦੀ ਵਰਤੋਂ ਕਰਕੇ ਆਸਾਨੀ ਨਾਲ ਤਬਦੀਲੀਆਂ ਕਰੋ, ਇਹ ਉਹ ਵੈੱਬਸਾਈਟ ਹੈ ਜਿਸ ‘ਤੇ ਤੁਸੀਂ ਆਪਣੇ ਸਿਹਤ ਲਾਭਾਂ ਸਬੰਧੀ ਜਾਣਕਾਰੀ ਲਈ ਲੌਗਇਨ ਕਰਦੇ ਹੋ। ਜੇ ਤੁਸੀਂ ਅਜੇ ਵੀ Health: My Plan ਦੀ ਵਰਤੋਂ ਨਹੀਂ ਕੀਤੀ ਹੈ ਤਾਂ ਤੁਹਾਨੂੰ ਇੱਕ ਲੌਗਇਨ ਬਣਾਉਣ ਦੀ ਲੋੜ ਪੈ ਸਕਦੀ ਹੈ।
 • ਤੁਸੀਂ Health: My Plan ਦੀ ਵਰਤੋਂ ਇਸ ਵਾਸਤੇ ਕਰ ਸਕਦੇ ਹੋ:
  • ਲਾਭਾਂ ਵਿੱਚ ਦਾਖਲ ਹੋਵੋ, Coverage for Kids (ਬੱਚਿਆਂ ਲਈ ਕਵਰੇਜ) ਪ੍ਰਾਪਤ ਕਰੋ ਅਤੇ/ਜਾਂ Open Enrollment (ਖੁੱਲ੍ਹਾ ਨਾਮਾਂਕਣ) (ਜਾਂ ਜੇ ਤੁਹਾਡੇ ਨਾਲ ਕੋਈ ਕੁਆਲੀਫਾਇੰਗ ਲਾਈਫ਼ ਇਵੈਂਟ* ਹੁੰਦਾ ਹੈ) ਦੌਰਾਨ ਆਪਣੀ ਮੌਜੂਦਾ ਕਵਰੇਜ ਵਿੱਚ ਤਬਦੀਲੀਆਂ ਕਰੋ।
  • ਨਿਰਭਰਤਾ ਪੁਸ਼ਟੀਕਰਨ ਲਈ ਦਸਤਾਵੇਜ਼ ਦੀ ਇੱਕ ਕਾਪੀ ਜਮ੍ਹਾਂ ਕਰੋ।
  • ਆਪਣੇ ਘੰਟੇ ਅਤੇ ਯੋਗਤਾ ਵੇਖੋ।
  • ਆਪਣੀ ਕਵਰੇਜ ਅਤੇ ਲਾਭਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ।

ਆਪਣਾ ਲੌਗਇਨ ਬਣਾਉਣ ਬਾਰੇ ਜਾਣੋ।

ਤੁਹਾਨੂੰ ਭਰਨ ਲਈ ਅਤੇ ਜਮ੍ਹਾਂ ਕਰਨ ਲਈ ਡਾਕ ਰਾਹੀਂ ਇੱਕ ਹੈਲਥ ਬੈਨੀਫਿਟਸ ਗਾਈਡ ਅਤੇ ਇੱਕ ਹੈਲਥ ਬੈਨੀਫਿਟਸ ਐਪਲੀਕੇਸ਼ਨ ਭੇਜੀ ਗਈ ਸੀ (ਜੂਨ ਵਿੱਚ ਭੇਜੀ ਗਈ)। ਡਾਕ ਖ਼ਰਚਾ ਲੋੜੀਂਦਾ ਹੈ। ਇਸਨੂੰ ਇੱਕ ਲਿਫ਼ਾਫ਼ੇ ਵਿੱਚ ਆਪਣੇ ਵਾਪਸੀ ਪਤੇ ਦੇ ਨਾਲ ਇਸ ਪਤੇ ‘ਤੇ ਡਾਕ ਰਾਹੀਂ ਭੇਜੋ:

SEIU 775 Benefits Group
PO Box 24811
Seattle, WA 98124

ਜੇ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਾਉਣ ਦੇ 45 ਦਿਨਾਂ ਦੇ ਅੰਦਰ ਤੁਹਾਨੂੰ ਨਾਮਾਂਕਣ ਦੀ ਜਾਂ ਪਲਾਨ ਵਿੱਚ ਤਬਦੀਲੀਆਂ ਦੀ ਪੁਸ਼ਟੀ ਨਹੀਂ ਪ੍ਰਾਪਤ ਹੁੰਦੀ, ਤਾਂ SEIU 775 Benefits Group ਗਾਹਕ ਸੇਵਾ ਨੂੰ 1-877-606-6705 ‘ਤੇ ਕਾਲ ਕਰੋ।

ਤੁਹਾਡੇ ਲਈ ਡਿਜ਼ਾਈਨ ਕੀਤੇ ਗਏ ਹੋਰ ਲਾਭ

ਸਿਹਤਮੰਦ ਬਣੇ ਰਹਿਣ, ਤਣਾਅ ਨੂੰ ਘੱਟ ਕਰਨ, ਕੰਮ ‘ਤੇ ਸੁਰੱਖਿਅਤ ਮਹਿਸੂਸ ਕਰਨ ਅਤੇ ਆਪਣੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨ ਲਈ ਤੁਹਾਡੇ ਕੋਲ ਡਿਜ਼ਾਈਨ ਕੀਤੇ ਗਏ ਹੋਰ ਮੁਫ਼ਤ ਲਾਭਾਂ ਤੱਕ ਪਹੁੰਚ ਹੈ। ਸਾਰੇ ਕੇਅਰਗਿਵਰਾਂ ਕੋਲ ਇਨ੍ਹਾਂ ਲਾਭਾਂ ਤੱਕ ਪਹੁੰਚ ਹੁੰਦੀ ਹੈ, ਭਾਵੇਂ ਉਨ੍ਹਾਂ ਕੋਲ ਹੈਲਥਕੇਅਰ ਕਵਰੇਜ਼ ਹੋਵੇ ਭਾਵੇਂ ਨਾ ਹੋਵੇ (ਯੋਗਤਾ ਨਿਯਮ ਲਾਗੂ ਹੁੰਦੇ ਹਨ)।

ਹੋਣ ਜਾਣੋ

ਸਵਾਲ?

ਜੇ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਾਉਣ ਦੇ 45 ਦਿਨਾਂ ਦੇ ਅੰਦਰ ਤੁਹਾਨੂੰ ਨਾਮਾਂਕਣ ਦੀ ਜਾਂ ਪਲਾਨ ਵਿੱਚ ਤਬਦੀਲੀਆਂ ਦੀ ਪੁਸ਼ਟੀ ਨਹੀਂ ਪ੍ਰਾਪਤ ਹੁੰਦੀ, ਤਾਂ SEIU 775 Benefits Group ਗਾਹਕ ਸੇਵਾ ਨੂੰ 1-877-606-6705 ‘ਤੇ ਕਾਲ ਕਰੋ।

 

*ਇੱਕ ਕੁਆਲੀਫਾਇੰਗ ਲਾਈਫ਼ ਇਵੈਂਟ ਤੁਹਾਡੀ ਜੀਵਨ ਸਥਿਤੀ ਵਿੱਚ ਇੱਕ ਤਬਦੀਲੀ ਹੈ – ਜਿਵੇਂ ਕਿ ਹੋਰ ਕਵਰੇਜ ਨੂੰ ਗੁਆਉਣਾ ਜਾਂ ਇੱਕ ਬੱਚਾ ਪੈਦਾ ਕਰਨਾ – ਜੋ ਤੁਹਾਨੂੰ ਇੱਕ 30-ਦਿਨ ਦੇ ਖ਼ਾਸ ਨਾਮਾਂਕਣ ਮਿਆਦ ਵਾਸਤੇ ਯੋਗ ਬਣਾ ਸਕਦਾ ਹੈ, ਜਿਸ ਨਾਲ ਤੁਸੀਂ ਸਾਲਾਨਾ Open Enrollment (ਖੁੱਲ੍ਹਾ ਨਾਮਾਂਕਣ) ਤੋਂ ਬਾਹਰ ਹੈਲਥ ਕਵਰੇਜ ਵਿੱਚ ਦਾਖਲਾ ਲੈ ਸਕਦੇ ਹੋ। 30-ਦਿਨ ਦੀ ਮਿਆਦ ਤੁਹਾਡੇ ਇਵੈਂਟ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਅਤੇ ਤੁਹਾਡੇ ਲਈ 30-ਦਿਨ ਦੀ ਸਮਾਂ ਸੀਮਾ ਦੇ ਅੰਦਰ ਆਪਣੀ ਐਪਲੀਕੇਸ਼ਨ ਨੂੰ ਪੂਰਾ ਕਰਨਾ ਅਤੇ ਜਮ੍ਹਾ ਕਰਨਾ ਲਾਜ਼ਮੀ ਹੈ। ਕੁਆਲੀਫਾਇੰਗ ਲਾਈਫ਼ ਇਵੈਂਟਾਂ ਦੀ ਪੂਰੀ ਸੂਚੀ ਲਈ, ਕਵਰ ਪ੍ਰਾਪਤ ਕਰੋ ‘ਤੇ ਜਾਓ।