Coverage for Kids (ਬੱਚਿਆਂ ਲਈ ਕਵਰੇਜ)

Ver en español | 查看中文 | 한국어로 보기 | Посмотреть на русском | Xem bằng tiếng việt | Переглянути укр | عربى | មើលជាភាសាខ្មែរ | Soomaali

 

ਜੇ ਤੁਸੀਂ ਪ੍ਰਤੀ ਮਹੀਨਾ 120 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਦੇ ਹੋ, ਤਾਂ ਹੁਣ ਤੁਸੀਂ ਆਪਣੇ ਬੱਚਿਆਂ ਦੇ 26ਵੇਂ ਜਨਮਦਿਨ ਤੱਕ ਉਨ੍ਹਾਂ ਵਾਸਤੇ ਹੈਲਥ ਕਵਰੇਜ ਪ੍ਰਾਪਤ ਕਰ ਸਕਦੇ ਹੋ!

Coverage for Kids (ਬੱਚਿਆਂ ਲਈ ਕਵਰੇਜ) ਦੇ ਨਾਲ, ਤੁਹਾਡੇ ਬੱਚੇ $100 ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮੈਡੀਕਲ ਅਤੇ ਡੈਂਟਲ ਕਵਰੇਜ ਪ੍ਰਾਪਤ ਕਰ ਸਕਦੇ ਹਨ ਜਾਂ ਸਿਰਫ਼ $10 ਪ੍ਰਤੀ ਮਹੀਨਾ ਦੇ ਕੇ ਸਿਰਫ਼ ਡੈਂਟਲ ਕਵਰੇਜ ਪ੍ਰਾਪਤ ਕਰ ਸਕਦੇ ਹਨ। ਤੁਹਾਡੇ ਬੱਚਿਆਂ ਨੂੰ ਉਹੀ ਸਾਰੇ ਸ਼ਾਨਦਾਰ ਲਾਭ ਮਿਲਦੇ ਹਨ ਜੋ ਤੁਹਾਨੂੰ ਮਿਲਦੇ ਹਨ, ਜਿਸ ਵਿੱਚ ਭਾਵਨਾਤਮਕ ਤੰਦਰੁਸਤੀ, ਆਰਥੋਡੋਨਟੀਆ, ਤੰਦਰੁਸਤੀ ਦੇ ਦੌਰੇ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ।

ਇਸ ਦੀ ਲਾਗਤ ਕਿੰਨੀ ਹੈ?

ਜੇ ਤੁਸੀਂ Coverage for Kids (ਬੱਚਿਆਂ ਲਈ ਕਵਰੇਜ) ਲਈ ਅਪਲਾਈ ਕਰਦੇ ਹੋ, ਤਾਂ ਤੁਹਾਨੂੰ ਦੋ ਕਵਰੇਜ ਵਿਕਲਪਾਂ ਵਿੱਚੋਂ ਚੁਣਨ ਦੀ ਜ਼ਰੂਰਤ ਹੋਵੇਗੀ:

  • Coverage for Kids (ਬੱਚਿਆਂ ਲਈ ਕਵਰੇਜ) ਮੈਡੀਕਲ ਅਤੇ ਡੈਂਟਲ ਪ੍ਰਤੀ ਮਹੀਨਾ $100, (ਨਾਲ ਹੀ ਤੁਹਾਡੀ ਕਵਰੇਜ ਵਾਸਤੇ $25)।
  • Coverage for Kids (ਬੱਚਿਆਂ ਲਈ ਕਵਰੇਜ) ਸਿਰਫ਼ ਡੈਂਟਲ ਸਿਰਫ਼ $10 ਪ੍ਰਤੀ ਮਹੀਨਾ (ਨਾਲ ਹੀ ਤੁਹਾਡੀ ਕਵਰੇਜ ਵਾਸਤੇ $25)।

Coverage for Kids (ਬੱਚਿਆਂ ਲਈ ਕਵਰੇਜ) ਲਈ ਮਾਸਿਕ ਭੁਗਤਾਨ ਇੱਕੋ ਹੀ ਹੈ, ਭਾਵੇਂ ਤੁਹਾਡੇ ਕਿੰਨੇ ਵੀ ਬੱਚੇ ਹੋਣ!

ਮੈਂ Coverage for Kids (ਬੱਚਿਆਂ ਲਈ ਕਵਰੇਜ) ਕਿਵੇਂ ਪ੍ਰਾਪਤ ਕਰਾਂ?

Coverage for Kids (ਬੱਚਿਆਂ ਲਈ ਕਵਰੇਜ) ਪ੍ਰਾਪਤ ਕਰਨ ਲਈ, ਤੁਹਾਨੂੰ ਲਾਜ਼ਮੀ ਤੌਰ ‘ਤੇ ਪ੍ਰਤੀ ਮਹੀਨਾ 120 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਨਾ ਚਾਹੀਦਾ ਹੈ ਅਤੇ ਕਵਰੇਜ ਬਣਾਈ ਰੱਖਣ ਲਈ ਪ੍ਰਤੀ ਮਹੀਨਾ 120 ਜਾਂ ਇਸ ਤੋਂ ਵੱਧ ਘੰਟੇ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਜੇ ਤੁਸੀਂ ਵਰਤਮਾਨ ਵਿੱਚ 120 ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਕੰਮ ਨਹੀਂ ਕਰ ਰਹੇ ਪਰ ਤੁਸੀਂ Coverage for Kids (ਬੱਚਿਆਂ ਲਈ ਕਵਰੇਜ) ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਜੇ ਵੀ Open Enrollment (ਖੁੱਲ੍ਹਾ ਨਾਮਾਂਕਣ) ਦੌਰਾਨ ਇੱਕ ਭਰੀ ਹੋਈ ਹੈਲਥ ਬੈਨੀਫਿਟਸ ਐਪਲੀਕੇਸ਼ਨ ਜਮ੍ਹਾਂ ਕਰ ਸਕਦੇ ਹੋ। ਕਵਰੇਜ ਉਦੋਂ ਸ਼ੁਰੂ ਹੋਵੇਗੀ ਜਦੋਂ ਤੁਸੀਂ ਮਹੀਨੇ ਵਿੱਚ 120 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਨਾ ਸ਼ੁਰੂ ਕਰਦੇ ਹੋ।

ਮੈਂ ਇੱਕ ਬੱਚੇ ਨੂੰ ਕਿਵੇਂ ਸ਼ਾਮਲ ਕਰਾਂ?

ਆਪਣੇ ਬੱਚਿਆਂ ਨੂੰ ਆਪਣੀ ਕਵਰੇਜ ਵਿੱਚ ਦਾਖਲ ਕਰਨ ਅਤੇ ਉਨ੍ਹਾਂ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰਨ ਲਈ ਕਈ ਕਦਮ ਹਨ।

ਤੁਸੀਂ ਕਵਰੇਜ ਲਈ ਅਪਲਾਈ ਕਰ ਸਕਦੇ ਹੋ:

ਨਾਲ ਔਨਲਾਈਨ Health: My Plan
Coverage for Kids (ਬੱਚਿਆਂ ਲਈ ਕਵਰੇਜ) ਲਈ ਅਪਲਾਈ ਕਰਨ ਦਾ ਸਭ ਤੋਂ ਸੌਖਾ ਤਰੀਕਾ! 
ਡਾਕ ਰਾਹੀਂ
  • ਹੈਲਥ ਬੈਨੀਫਿਟਸ ਐਪਲੀਕੇਸ਼ਨ ਦੇ ਨਿਰਭਰਤਾ ਵਾਲੇ ਭਾਗ ਨੂੰ ਭਰੋ ਅਤੇ ਇਸਨੂੰ Health: My Plan ਦੀ ਵਰਤੋਂ ਕਰਕੇ ਜਮ੍ਹਾਂ ਕਰੋ।
  • Health: My Plan ਦੀ ਵਰਤੋਂ ਕਰਕੇ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਨ ਦੇ 60 ਦਿਨਾਂ ਦੇ ਅੰਦਰ ਇੱਕ ਦਸਤਾਵੇਜ਼ ਜਮ੍ਹਾਂ ਕਰੋ ਜੋ ਤੁਹਾਡੇ ‘ਤੇ ਨਿਰਭਰ(ਰਾਂ) ਨਾਲ ਤੁਹਾਡੇ ਰਿਸ਼ਤੇ ਦੀ ਪੁਸ਼ਟੀ ਕਰਦਾ ਹੋਵੇ।
  • ਤੁਹਾਨੂੰ 30 ਦਿਨਾਂ ਦੇ ਅੰਦਰ, ਡਾਕ ਜਾਂ ਈਮੇਲ ਦੁਆਰਾ ਇੱਕ ਪੁਸ਼ਟੀ ਪੱਤਰ ਮਿਲੇਗਾ।
  • ਹੈਲਥ ਬੈਨੀਫਿਟਸ ਐਪਲੀਕੇਸ਼ਨ ਦੇ ਨਿਰਭਰਤਾ ਭਾਗ ਨੂੰ ਭਰੋ ਅਤੇ ਇਸਨੂੰ 20 ਜੁਲਾਈ ਤੱਕ ਹੈਲਥ ਬੈਨੀਫਿਟਸ ਐਪਲੀਕੇਸ਼ਨ ਦੇ ਪਤੇ ‘ਤੇ ਭੇਜੋ।
  • ਹਰੇਕ ਬੱਚੇ ਲਈ ਨਿਰਭਰਤਾ ਪੁਸ਼ਟੀਕਰਨ ਦਸਤਾਵੇਜ਼ ਦੀ ਇੱਕ ਕਾਪੀ ਸ਼ਾਮਲ ਕਰੋ।
  • ਪੇਰੋਲ ਕਟੌਤੀ ਰਾਹੀਂ ਭੁਗਤਾਨ ਕਰਨਾ ਸ਼ੁਰੂ ਕਰੋ।

ਹੋਰ ਨਾਮਾਂਕਣ ਜਾਣਕਾਰੀ

Open Enrollment (ਖੁੱਲ੍ਹਾ ਨਾਮਾਂਕਣ) ਬਾਰੇ

ਹੈਲਥਕੇਅਰ ਕਵਰੇਜ ਵਾਸਤੇ ਅਪਲਾਈ ਕਰਨ, Coverage for Kids (ਬੱਚਿਆਂ ਲਈ ਕਵਰੇਜ) ਲੈਣ ਅਤੇ/ਜਾਂ ਤੁਹਾਡੀ ਕਵਰੇਜ ਵਿੱਚ ਚੋਣਵੀਆਂ ਤਬਦੀਲੀਆਂ ਕਰਨ ਵਾਸਤੇ (ਜੇ ਤੁਸੀਂ ਪਹਿਲਾਂ ਹੀ ਦਾਖਲ ਹੋ) Open Enrollment (ਖੁੱਲ੍ਹਾ ਨਾਮਾਂਕਣ) (1 -20 ਜੁਲਾਈ) ਤੁਹਾਡੇ ਲਈ ਸਾਲਾਨਾ ਮੌਕਾ* ਹੈ। Open Enrollment (ਖੁੱਲ੍ਹਾ ਨਾਮਾਂਕਣ) ਬਾਰੇ ਹੋਰ ਜਾਣੋ।

ਕਵਰ ਪ੍ਰਾਪਤ ਕਰੋ

ਜੇ ਤੁਸੀਂ ਕਿਸੇ ਕੁਆਲੀਫਾਇੰਗ ਲਾਈਫ਼ ਇਵੈਂਟ* ਕਰਕੇ Open Enrollment (ਖੁੱਲ੍ਹਾ ਨਾਮਾਂਕਣ) ਦੀ ਮਿਆਦ (1-20 ਜੁਲਾਈ) ਤੋਂ ਬਾਹਰ ਅਪਲਾਈ ਕਰ ਰਹੇ ਹੋ, ਤਾਂ ਇੱਥੇ ਹੋਰ ਜਾਣਕਾਰੀ ਪ੍ਰਾਪਤ ਕਰੋ।

ਨਿਰਭਰਤਾ ਪੁਸ਼ਟੀਕਰਨ

ਜਦੋਂ ਤੁਸੀਂ ਬੱਚਿਆਂ ਨੂੰ ਆਪਣੀ ਕਵਰੇਜ ਵਿੱਚ ਸ਼ਾਮਲ ਕਰਨ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਇੱਕ ਨਿਰਭਰਤਾ ਪੁਸ਼ਟੀਕਰਨ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਹੋਵੇਗੀ ਜੋ ਤੁਹਾਡੇ ਰਿਸ਼ਤੇ ਦੀ ਪੁਸ਼ਟੀ ਕਰਦਾ ਹੈ। ਤੁਹਾਡੇ ਵੱਲੋਂ ਸ਼ਾਮਲ ਕੀਤੇ ਜਾਂਦੇ ਹਰੇਕ ਬੱਚੇ ਲਈ ਇੱਕ ਦਸਤਾਵੇਜ਼ ਦੀ ਜ਼ਰੂਰਤ ਹੈ।

ਨਿਰਭਰਤਾ ਪੁਸ਼ਟੀਕਰਨ ਸਬੰਧੀ ਹੋਰ ਵੇਰਵੇ:

  • ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਨਿਰਭਰਤਾ ਪੁਸ਼ਟੀਕਰਨ ਦਸਤਾਵੇਜ਼(ਜ਼ਾਂ) ਨੂੰ ਆਪਣੀ ਐਪਲੀਕੇਸ਼ਨ ਦੇ ਨਾਲ ਜਮ੍ਹਾਂ ਕਰੋ, ਪਰ ਤੁਹਾਡੀ ਐਪਲੀਕੇਸ਼ਨ ਪ੍ਰਾਪਤ ਹੋਣ ਦੇ ਬਾਅਦ ਤੁਹਾਡੇ ਕੋਲ ਇਸਨੂੰ ਜਮ੍ਹਾਂ ਕਰਨ ਲਈ 60 ਦਿਨ ਹੁੰਦੇ ਹਨ। ਤੁਹਾਡੀ ਐਪਲੀਕੇਸ਼ਨ ਉਦੋਂ ਤੱਕ ਪੂਰੀ ਨਹੀਂ ਹੁੰਦੀ ਜਦੋਂ ਤੱਕ ਤੁਸੀਂ ਆਪਣੀ ਨਿਰਭਰਤਾ ਪੁਸ਼ਟੀਕਰਨ ਨਹੀਂ ਭੇਜਦੇ। 
    • ਜੇ ਤੁਸੀਂ ਆਪਣੇ ਨਿਰਭਰਤਾ ਪੁਸ਼ਟੀਕਰਨ ਨੂੰ ਵੱਖਰੇ ਤੌਰ ‘ਤੇ ਭੇਜਦੇ ਹੋ, ਤਾਂ ਕਿਰਪਾ ਕਰਕੇ ਇਸਨੂੰ ਆਪਣੇ ਪਹਿਲੇ ਅਤੇ ਆਖਰੀ ਨਾਮਾਂ ਅਤੇ ਆਪਣੇ ਸੋਸ਼ਲ ਸਕਿਊਰਟੀ ਨੰਬਰ ਦੇ ਆਖਰੀ ਚਾਰ ਅੰਕਾਂ ਦੇ ਨਾਲ ਲੇਬਲ ਕਰਨਾ ਯਕੀਨੀ ਬਣਾਓ।
  • ਇੱਕ ਕਾਪੀ ਭੇਜਣਾ ਯਕੀਨੀ ਬਣਾਓ ਅਤੇ ਅਸਲੀ ਦਸਤਾਵੇਜ਼ ਨਾ ਭੇਜੋ।

ਮੈਂ ਆਪਣੀ ਕਵਰੇਜ ਵਿੱਚ ਕਿਸਨੂੰ ਸ਼ਾਮਲ ਕਰ ਸਕਦਾ/ਦੀ ਹਾਂ?

ਤੁਸੀਂ Coverage for Kids (ਬੱਚਿਆਂ ਲਈ ਕਵਰੇਜ) ਵਿੱਚ ਯੋਗ ਬੱਚਿਆਂ ਨੂੰ (ਉਨ੍ਹਾਂ ਦੇ 26ਵੇਂ ਜਨਮਦਿਨ ਤੱਕ) ਸ਼ਾਮਲ ਕਰ ਸਕਦੇ ਹੋ। ਹੇਠਾਂ ਯੋਗ ਬੱਚਿਆਂ ਦੀ ਸੂਚੀ ਹੈ। ਇਹ ਦੇਖਣ ਲਈ “+” ‘ਤੇ ਕਲਿੱਕ ਕਰੋ ਕਿ ਹਰੇਕ ਕਿਸਮ ਦੀ ਨਿਰਭਰਤਾ ਲਈ ਪੁਸ਼ਟੀਕਰਨ ਵਜੋਂ ਤੁਸੀਂ ਕਿਹੜੇ ਦਸਤਾਵੇਜ਼ ਵਰਤ ਸਕਦੇ ਹੋ।

ਤੁਸੀਂ ਆਪਣੇ ਪੈਦਾ ਕੀਤੇ ਬੱਚੇ ਨੂੰ ਕਿਸੇ ਨਿਰਭਰ ਵਜੋਂ ਦਾਖਲ ਕਰ ਸਕਦੇ ਹੋ। ਇੱਥੇ ਸਵੀਕਾਰਯੋਗ ਦਸਤਾਵੇਜ਼ਾਂ ਦੀ ਇੱਕ ਸੂਚੀ ਹੈ:

  • ਸਰਕਾਰ ਵੱਲੋਂ ਜਾਰੀ ਕੀਤਾ ਜਨਮ ਸਰਟੀਫਿਕੇਟ ਜਿਸ ਵਿੱਚ ਸਾਰੇ ਮਾਪਿਆਂ ਦੇ ਨਾਮ ਸ਼ਾਮਲ ਹੁੰਦੇ ਹਨ। 
  • ਸਭ ਤੋਂ ਹਾਲੀਆ ਸਾਲ ਦੀ ਫੈਡਰਲ ਟੈਕਸ ਰਿਟਰਨ ਜਿਸ ਵਿੱਚ ਬੱਚੇ(ਬੱਚਿਆਂ) ਨੂੰ ਨਿਰਭਰ ਵਜੋਂ ਸ਼ਾਮਲ ਕੀਤਾ ਜਾਂਦਾ ਹੈ ਅਤੇ ਇੱਕ ਪੁੱਤਰ ਜਾਂ ਧੀ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। ਵਿੱਤੀ ਜਾਣਕਾਰੀ ਨੂੰ ਬਲੈਕ ਆਊਟ ਕਰਨਾ ਯਕੀਨੀ ਬਣਾਓ। 
  • ਹਸਪਤਾਲ ਦਾ ਸਰਟੀਫਿਕੇਟ ਜਿਸ ‘ਤੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਹੋਣ। ਲਾਜ਼ਮੀ ਤੌਰ ‘ਤੇ ਉਸ ਮਾਪੇ ਦਾ ਨਾਮ ਦਿਖਾਉਣਾ ਚਾਹੀਦਾ ਹੈ ਜੋ ਗਾਹਕ ਹੈ, ਗਾਹਕ ਦਾ ਪਤੀ/ਪਤਨੀ ਹੈ ਜਾਂ ਗਾਹਕ ਦਾ ਸਟੇਟ-ਰਜਿਸਟਰਡ ਘਰੇਲੂ ਸਾਥੀ ਹੈ। 
  • ਅਦਾਲਤ ਦੁਆਰਾ ਆਦੇਸ਼ ਦਿੱਤਾ ਗਿਆ ਪਾਲਣ ਪੋਸ਼ਣ ਪਲਾਨ। 
  • ਨੈਸ਼ਨਲ ਮੈਡੀਕਲ ਸਪੋਰਟ ਨੋਟਿਸ। 
  • ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (DEERS) ਰਜਿਸਟ੍ਰੇਸ਼ਨ। 
  • ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ।

ਤੁਸੀਂ ਆਪਣੇ ਗੋਦ ਲਏ ਬੱਚੇ ਨੂੰ ਨਿਰਭਰ ਵਜੋਂ ਦਾਖਲ ਕਰ ਸਕਦੇ ਹੋ। ਇੱਥੇ ਸਵੀਕਾਰਯੋਗ ਦਸਤਾਵੇਜ਼ਾਂ ਦੀ ਇੱਕ ਸੂਚੀ ਹੈ:

  • ਜਨਮ ਸਰਟੀਫਿਕੇਟ ਜਾਂ ਗੋਦ ਲੈਣ ਦਾ ਸਰਟੀਫਿਕੇਟ। 
  • ਸਭ ਤੋਂ ਹਾਲੀਆ ਸਾਲ ਦੀ ਫੈਡਰਲ ਟੈਕਸ ਰਿਟਰਨ ਜਿਸ ਵਿੱਚ ਬੱਚੇ(ਬੱਚਿਆਂ) ਨੂੰ ਨਿਰਭਰ ਵਜੋਂ ਸ਼ਾਮਲ ਕੀਤਾ ਜਾਂਦਾ ਹੈ ਅਤੇ ਇੱਕ ਪੁੱਤਰ ਜਾਂ ਧੀ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। ਆਪਣੀ ਵਿੱਤੀ ਜਾਣਕਾਰੀ ਨੂੰ ਬਲੈਕ ਆਊਟ ਕਰਨਾ ਯਕੀਨੀ ਬਣਾਉਣਾ। 
  • ਗੋਦ ਲੈਣ ਦਾ ਸਰਟੀਫਿਕੇਟ ਜਾਂ ਘੋਸ਼ਣਾ। ਲਾਜ਼ਮੀ ਤੌਰ ‘ਤੇ ਉਸ ਦੇ ਮਾਪੇ ਦਾ ਨਾਮ ਦਿਖਾਉਣਾ ਚਾਹੀਦਾ ਹੈ ਜੋ ਗਾਹਕ ਹੈ, ਗਾਹਕ ਦਾ ਪਤੀ/ਪਤਨੀ ਹੈ. ਜਾਂ ਗਾਹਕ ਦਾ ਸਟੇਟ-ਰਜਿਸਟਰਡ ਘਰੇਲੂ ਸਾਥੀ ਹੈ। 
  • ਅਦਾਲਤ ਦੁਆਰਾ ਆਦੇਸ਼ ਦਿੱਤਾ ਗਿਆ ਪਾਲਣ ਪੋਸ਼ਣ ਪਲਾਨ। 
  • ਨੈਸ਼ਨਲ ਮੈਡੀਕਲ ਸਪੋਰਟ ਨੋਟਿਸ। 
  • ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (DEERS) ਰਜਿਸਟ੍ਰੇਸ਼ਨ। 
  • ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ। 

ਤੁਸੀਂ ਆਪਣੇ ਸੌਤੇਲੇ ਬੱਚੇ ਨੂੰ ਨਿਰਭਰ ਵਜੋਂ ਦਾਖਲ ਕਰ ਸਕਦੇ ਹੋ। ਇੱਥੇ ਸਵੀਕਾਰਯੋਗ ਦਸਤਾਵੇਜ਼ਾਂ ਦੀ ਇੱਕ ਸੂਚੀ ਹੈ:

  • ਜਨਮ ਸਰਟੀਫਿਕੇਟ ਦੇ ਨਾਲ-ਨਾਲ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਵਿਆਹ ਦਾ ਸਰਟੀਫਿਕੇਟ ਅਤੇ ਤੁਹਾਡੇ ਜੀਵਨ ਸਾਥੀ ਦੇ ਨਾਲ ਪਿਛਲੇ 2 ਸਾਲਾਂ ਅੰਦਰ ਇੱਕ ਫੈਡਰਲ ਟੈਕਸ ਰਿਟਰਨ ਅਤੇ ਸੰਯੁਕਤ ਮਲਕੀਅਤ ਦਾ ਸਬੂਤ (ਮਾਰਟਗੇਜ ਸਟੇਟਮੈਂਟਾਂ, ਬੈਂਕ ਸਟੇਟਮੈਂਟਾਂ, ਕ੍ਰੈਡਿਟ ਕਾਰਡ ਸਟੇਟਮੈਂਟਾਂ, ਪੱਟੇ ‘ਤੇ/ਕਿਰਾਏ ਦੇ ਇਕਰਾਰਨਾਮੇ)। 
  • ਸਭ ਤੋਂ ਹਾਲੀਆ ਸਾਲ ਦੀ ਫੈਡਰਲ ਟੈਕਸ ਰਿਟਰਨ ਜਿਸ ਵਿੱਚ ਬੱਚੇ(ਬੱਚਿਆਂ) ਨੂੰ ਨਿਰਭਰ ਵਜੋਂ ਸ਼ਾਮਲ ਕੀਤਾ ਜਾਂਦਾ ਹੈ ਅਤੇ ਇੱਕ ਪੁੱਤਰ ਜਾਂ ਧੀ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। (ਆਪਣੀ ਵਿੱਤੀ ਜਾਣਕਾਰੀ ਨੂੰ ਬਲੈਕ ਆਊਟ ਕਰਨਾ ਯਕੀਨੀ ਬਣਾਓ)। 
  • ਅਦਾਲਤ ਦੁਆਰਾ ਆਦੇਸ਼ ਦਿੱਤਾ ਗਿਆ ਪਾਲਣ ਪੋਸ਼ਣ ਪਲਾਨ। 
  • ਨੈਸ਼ਨਲ ਮੈਡੀਕਲ ਸਪੋਰਟ ਨੋਟਿਸ। 
  • ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (DEERS) ਰਜਿਸਟ੍ਰੇਸ਼ਨ। 
  • ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ।

ਤੁਸੀਂ ਕਿਸੇ ਅਜਿਹੇ ਬੱਚੇ ਨੂੰ ਦਾਖਲ ਕਰ ਸਕਦੇ ਹੋ ਜਿਸ ‘ਤੇ ਇੱਕ ਨਿਰਭਰ ਵਜੋਂ ਤੁਹਾਡੀ ਕਾਨੂੰਨੀ ਸਰਪ੍ਰਸਤੀ ਹੈ। ਇੱਥੇ ਸਵੀਕਾਰਯੋਗ ਦਸਤਾਵੇਜ਼ਾਂ ਦੀ ਇੱਕ ਸੂਚੀ ਹੈ:

  • ਸਟੇਟ ਜਾਂ ਫੈਡਰਲ ਸਰਕਾਰ ਵੱਲੋਂ ਕਾਨੂੰਨੀ ਦਸਤਾਵੇਜ਼ ਜੋ ਕਾਨੂੰਨੀ ਸਰਪ੍ਰਸਤੀ ਸਥਿਤੀ ਨੂੰ ਦਰਸਾਉਂਦੇ ਹਨ। 
  • ਸਭ ਤੋਂ ਹਾਲੀਆ ਸਾਲ ਦੀ ਫੈਡਰਲ ਟੈਕਸ ਰਿਟਰਨ ਜਿਸ ਵਿੱਚ ਬੱਚੇ(ਬੱਚਿਆਂ) ਨੂੰ ਨਿਰਭਰ ਵਜੋਂ ਸ਼ਾਮਲ ਕੀਤਾ ਜਾਂਦਾ ਹੈ ਅਤੇ ਇੱਕ ਪੁੱਤਰ ਜਾਂ ਧੀ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। ਆਪਣੀ ਵਿੱਤੀ ਜਾਣਕਾਰੀ ਨੂੰ ਬਲੈਕ ਆਊਟ ਕਰਨਾ ਯਕੀਨੀ ਬਣਾਉਣਾ।
  • ਅਦਾਲਤ ਦੁਆਰਾ ਆਦੇਸ਼ ਦਿੱਤਾ ਗਿਆ ਪਾਲਣ ਪੋਸ਼ਣ ਪਲਾਨ। 
  • ਨੈਸ਼ਨਲ ਮੈਡੀਕਲ ਸਪੋਰਟ ਨੋਟਿਸ। 
  • ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (DEERS) ਰਜਿਸਟ੍ਰੇਸ਼ਨ। 
  • ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ। 

ਤੁਸੀਂ ਆਪਣੇ ਪਾਲਣ ਪੋਸ਼ਣ ਵਾਲੇ ਬੱਚੇ ਨੂੰ ਨਿਰਭਰ ਵਜੋਂ ਦਾਖਲ ਕਰ ਸਕਦੇ ਹੋ। ਇੱਥੇ ਸਵੀਕਾਰਯੋਗ ਦਸਤਾਵੇਜ਼ਾਂ ਦੀ ਇੱਕ ਸੂਚੀ ਹੈ:

  • ਮੂਲ ਪਾਲਣ-ਪੋਸਣ ਵਾਲੇ ਬੱਚੇ ਦਾ ਸਰਟੀਫਿਕੇਟ ਅਤੇ ਬੱਚੇ ਦੀ ਨਿਯਮਤ ਅਤੇ ਲੋੜੀਂਦੀ ਸਹਾਇਤਾ ਦੇ ਦਸਤਾਵੇਜ਼ ਦੀ ਕਾਪੀ। 
  • ਸਭ ਤੋਂ ਹਾਲੀਆ ਸਾਲ ਦੀ ਫੈਡਰਲ ਟੈਕਸ ਰਿਟਰਨ ਜਿਸ ਵਿੱਚ ਬੱਚੇ(ਬੱਚਿਆਂ) ਨੂੰ ਨਿਰਭਰ ਵਜੋਂ ਸ਼ਾਮਲ ਕੀਤਾ ਜਾਂਦਾ ਹੈ ਅਤੇ ਇੱਕ ਪੁੱਤਰ ਜਾਂ ਧੀ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। ਆਪਣੀ ਵਿੱਤੀ ਜਾਣਕਾਰੀ ਨੂੰ ਬਲੈਕ ਆਊਟ ਕਰਨਾ ਯਕੀਨੀ ਬਣਾਉਣਾ। 
  • ਅਦਾਲਤ ਦੁਆਰਾ ਆਦੇਸ਼ ਦਿੱਤਾ ਗਿਆ ਪਾਲਣ ਪੋਸ਼ਣ ਪਲਾਨ। 
  • ਨੈਸ਼ਨਲ ਮੈਡੀਕਲ ਸਪੋਰਟ ਨੋਟਿਸ। 
  • ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (DEERS) ਰਜਿਸਟ੍ਰੇਸ਼ਨ। 
  • ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ।

ਤੁਸੀਂ ਆਪਣੇ ਘਰੇਲੂ ਸਾਥੀ ਦੇ ਬੱਚੇ ਨੂੰ ਨਿਰਭਰ ਵਜੋਂ ਦਾਖਲ ਕਰ ਸਕਦੇ ਹੋ। ਇੱਥੇ ਸਵੀਕਾਰਯੋਗ ਦਸਤਾਵੇਜ਼ਾਂ ਦੀ ਇੱਕ ਸੂਚੀ ਹੈ:

  • ਸਰਕਾਰ ਦੁਆਰਾ ਜਾਰੀ ਜਨਮ ਸਰਟੀਫਿਕੇਟ; ਜਿਸ ਵਿੱਚ ਘਰੇਲੂ ਸਾਥੀ ਦਾ ਨਾਮ ਸ਼ਾਮਲ ਹੋਵੇ। 
  • ਅਦਾਲਤ ਦੇ ਘਰੇਲੂ ਸਾਥੀ ਨੂੰ ਕਾਨੂੰਨੀ ਸਰਪ੍ਰਸਤ ਵਜੋਂ ਨਾਮਜ਼ਦ ਕਰਨ ਦੇ ਆਦੇਸ਼। 
  • ਸਭ ਤੋਂ ਹਾਲੀਆ ਸਾਲ ਦੀ ਫੈਡਰਲ ਟੈਕਸ ਰਿਟਰਨ ਜਿਸ ਵਿੱਚ ਬੱਚੇ(ਬੱਚਿਆਂ) ਨੂੰ ਨਿਰਭਰ ਵਜੋਂ ਸ਼ਾਮਲ ਕੀਤਾ ਜਾਂਦਾ ਹੈ ਅਤੇ ਇੱਕ ਪੁੱਤਰ ਜਾਂ ਧੀ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। ਆਪਣੀ ਵਿੱਤੀ ਜਾਣਕਾਰੀ ਨੂੰ ਬਲੈਕ ਆਊਟ ਕਰਨਾ ਯਕੀਨੀ ਬਣਾਉਣਾ। 
  • ਅਦਾਲਤ ਦੁਆਰਾ ਆਦੇਸ਼ ਦਿੱਤਾ ਗਿਆ ਪਾਲਣ ਪੋਸ਼ਣ ਪਲਾਨ। 
  • ਨੈਸ਼ਨਲ ਮੈਡੀਕਲ ਸਪੋਰਟ ਨੋਟਿਸ। 
  • ਰੱਖਿਆ ਨਾਮਾਂਕਣ ਯੋਗਤਾ ਰਿਪੋਰਟਿੰਗ ਸਿਸਟਮ (DEERS) ਰਜਿਸਟ੍ਰੇਸ਼ਨ। 
  • ਅਮਰੀਕੀ ਸਰਕਾਰ ਦੁਆਰਾ ਜਾਰੀ ਵੈਧ J-2 ਵੀਜ਼ਾ।

**ਜੇ ਤੁਸੀਂ ਆਪਣੇ ਮਤਰੇਏ ਬੱਚੇ ਜਾਂ ਆਪਣੇ ਘਰੇਲੂ ਸਾਥੀ ਦੇ ਬੱਚੇ ਨੂੰ ਦਾਖਲ ਕਰ ਰਹੇ ਹੋ, ਤਾਂ ਤੁਹਾਨੂੰ ਵਾਧੂ ਕਾਗਜ਼ੀ ਕਾਰਵਾਈ ਭਰਨ ਦੀ ਜ਼ਰੂਰਤ ਹੋਵੇਗੀ। ਮਦਦ ਲਈ SEIU 775 ਬੈਨੀਫਿਟਸ ਗਰੁੱਪ ਦੀ ਗਾਹਕ ਸੇਵਾ ਨੂੰ 1-877-606-6705 ‘ਤੇ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਾਲ ਕਰੋ।

ਮੈਂ Coverage for Kids (ਬੱਚਿਆਂ ਲਈ ਕਵਰੇਜ) ਕਿਵੇਂ ਬਣਾਈ ਰੱਖਾਂ?

Coverage For Kids (ਬੱਚਿਆਂ ਲਈ ਕਵਰੇਜ) ਰੱਖਣ ਲਈ ਤੁਹਾਨੂੰ ਇਹ ਕਰਨਾ ਪਏਗਾ:

  • ਪ੍ਰਤੀ ਮਹੀਨਾ 120 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਨਾ ਜਾਰੀ ਰੱਖਣਾ।
  • ਆਪਣਾ ਅਤੇ ਆਪਣੇ ਬੱਚਿਆਂ ਲਈ ਪੂਰੇ ਮਾਸਿਕ ਭੁਗਤਾਨ (ਸਹਿ-ਪ੍ਰੀਮੀਅਮ) ਦਾ ਭੁਗਤਾਨ ਕਰਨਾ ਜਾਰੀ ਰੱਖੋ।

ਜੇ ਤੁਸੀਂ Coverage for Kids (ਬੱਚਿਆਂ ਲਈ ਕਵਰੇਜ) ਗੁਆ ਦਿੰਦੇ ਹੋ, ਤਾਂ ਤੁਹਾਨੂੰ COBRA ਰਾਹੀਂ ਉਨ੍ਹਾਂ ਦੀ ਕਵਰੇਜ ਨੂੰ ਜਾਰੀ ਰੱਖਣ ਬਾਰੇ ਜਾਣਕਾਰੀ ਮਿਲੇਗੀ। ਜਦੋਂ ਤੁਸੀਂ ਦੁਬਾਰਾ ਪ੍ਰਤੀ ਮਹੀਨਾ ਘੱਟੋ-ਘੱਟ 120 ਘੰਟੇ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ Coverage for Kids (ਬੱਚਿਆਂ ਲਈ ਕਵਰੇਜ) ਆਪਣੇ ਆਪ ਮੁੜ-ਸ਼ੁਰੂ ਹੋ ਜਾਵੇਗੀ। ਜਿੰਨਾ ਸਮੇਂ ਤੁਸੀਂ ਪ੍ਰਤੀ ਮਹੀਨਾ ਘੱਟੋ-ਘੱਟ 80 ਘੰਟੇ ਕੰਮ ਕਰਦੇ ਹੋ, ਤੁਹਾਡੀ ਨਿੱਜੀ ਕਵਰੇਜ ਜਾਰੀ ਰਹੇਗੀ।

ਸਵਾਲ?

ਜੇ ਤੁਹਾਡੇ ਕੋਈ ਸਵਾਲ ਹਨ ਜਾਂ ਕਿਸੇ ਨਿਰਭਰਤਾ ਵਾਲੇ ਬੱਚੇ ਨੂੰ ਦਾਖਲ ਕਰਨ ਵਿੱਚ ਮਦਦ ਦੀ ਜ਼ਰੂਰਤ ਹੈ, ਤਾਂ SEIU 775 ਬੈਨੀਫਿਟਸ ਗਰੁੱਪ ਗਾਹਕ ਸੇਵਾ ਨੂੰ 1-877-606-6705 ‘ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਾਲ ਕਰੋ।