ਪੁਰਾਣੀਆਂ (ਕ੍ਰੌਨਿਕ) ਸਥਿਤੀਆਂ ਦਾ ਪ੍ਰਬੰਧਨ

ਪੁਰਾਣੀਆਂ (ਕ੍ਰੌਨਿਕ) ਸਥਿਤੀਆਂ ਲੰਬੇ ਸਮੇਂ ਤੋਂ ਚੱਲਦੀਆਂ ਸਿਹਤ ਸਥਿਤੀਆਂ ਹੁੰਦੀਆਂ ਹਨ ਜੋ ਤੁਹਾਡੇ ਜੀਵਨ ਦੇ ਮਿਆਰ ਨੂੰ ਪ੍ਰਭਾਵਤ ਕਰਦੀਆਂ ਹਨ ਅਤੇ ਜਿਹਨਾਂ ਵਾਸਤੇ ਅਕਸਰ ਖਾਸ ਇਲਾਜ ਦੀ ਲੋੜ ਹੁੰਦੀ ਹੈ। ਰੋਗ ਨਿਯੰਤ੍ਰਣ ਕੇਂਦਰ (CDC) ਅਨੁਸਾਰ, 10 ਵਿੱਚੋਂ 6 ਅਮਰੀਕੀ ਘੱਟੋ-ਘੱਟ ਇੱਕ ਪੁਰਾਣੀ ਸਥਿਤੀ ਨਾਲ ਜੀਵਨ ਬਿਤਾਉਂਦੇ ਹਨ ਜਿਵੇਂ ਕਿ ਡਾਇਬੀਟੀਜ਼, ਗਠੀਆ, ਜਾਂ ਡਿਪ੍ਰੈਸ਼ਨ।

ਖੁਸ਼ੀ ਦੀ ਖਬਰ ਇਹ ਹੈ ਕਿ ਪੁਰਾਣੀਆਂ ਸਥਿਤੀਆਂ ਨੂੰ ਰਹਿਣ-ਸਹਿਣ ਦੇ ਸਿਹਤਮੰਦ ਢੰਗ, ਨਿਵਾਰਕ ਦੇਖਭਾਲ ਅਤੇ ਨਿਰੰਤਰ ਪ੍ਰਬੰਧਨ ਰਾਹੀਂ ਰੋਕਿਆ ਜਾਂ ਅਸਰਦਾਰ ਢੰਗ ਨਾਲ ਕਾਬੂ ਹੇਠ ਕੀਤਾ ਜਾ ਸਕਦਾ ਹੈ। SEIU 775 Benefits Group ਦੇ ਜ਼ਰੀਏ ਹੈਲਥਕੇਅਰ ਕਵਰੇਜ ਦੇ ਨਾਲ, ਤੁਹਾਡੇ ਕੋਲ ਕਿਫ਼ਾਇਤੀ, ਉੱਚ-ਗੁਣਵਤਾ ਵਾਲੇ ਲਾਭਾਂ ਤਕ ਪਹੁੰਚ ਹੈ, ਜਿਹਨਾਂ ਵਿੱਚ ਸ਼ਾਮਲ ਹਨ:

  • ਡਾਕਟਰ ਨਾਲ ਮੁਫ਼ਤ ਮੁਲਾਕਾਤਾਂ: ਨਿਵਾਰਕ ਦੇਖਭਾਲ ਲਈ ਮੁਲਾਕਾਤਾਂ ਮੁਫ਼ਤ ਹੁੰਦੀਆਂ ਹਨ। ਤੁਹਾਡਾ ਡਾਕਟਰ (ਜਿਸ ਨੂੰ ਪ੍ਰਾਇਮਰੀ ਕੇਅਰ ਪ੍ਰੋਵਾਈਡਰ, ਜਾਂ PCP ਵੀ ਕਿਹਾ ਜਾਂਦਾ ਹੈ) ਤੁਹਾਨੂੰ ਮਾਹਰਾਂ ਅਤੇ ਵਿਸ਼ੇਸ਼ ਸਥਿਤੀ ਦੇ ਅਨੁਸਾਰ ਪ੍ਰੋਗਰਾਮਾਂ ਲਈ ਵੀ ਰੈਫ਼ਰ ਕਰ ਸਕਦਾ ਹੈ।
  • ਵੈਲਨੈੱਸ ਕੋਚਿੰਗ: ਇੱਕ ਮੁਫ਼ਤ ਵੈਲਨੈੱਸ ਕੋਚ ਚੰਗੀ ਤਰ੍ਹਾਂ ਖਾਣ-ਪੀਣ ਲਈ ਸਿਹਤਮੰਦ ਆਦਤਾਂ ਵਿਕਸਿਤ ਕਰਨ, ਤਣਾਅ ਘਟਾਉਣ ਅਤੇ ਸਰੀਰਕ ਤੌਰ ‘ਤੇ ਚੁਸਤ-ਫੁਰਤ ਹੋਣ ਲਈ ਤੁਹਾਨੂੰ ਸਿੱਧਾ (ਆਹਮੋ-ਸਾਹਮਣੇ) ਮਾਰਗਦਰਸ਼ਨ ਪ੍ਰਦਾਨ ਕਰ ਸਕਦਾ ਹੈ।
  • ਪੁਰਾਣੀਆਂ (ਕ੍ਰੌਨਿਕ) ਸਿਹਤ ਸਮੱਸਿਆਵਾਂ ਦੇ ਪ੍ਰਬੰਧਨ ਲਈ ਪ੍ਰੋਗਰਾਮ: ਵਿਸ਼ੇਸ਼ ਤੌਰ ‘ਤੇ ਬਣਾਏ ਪ੍ਰੋਗਰਾਮ ਤੁਹਾਡੇ ਡਾਕਟਰ ਦੁਆਰਾ ਰੈਫ਼ਰਲ ਨਾਲ ਉਪਲਬਧ ਹੁੰਦੇ ਹਨ। ਇਹਨਾਂ ਪ੍ਰੋਗਰਾਮਾਂ ਵਿੱਚ, ਇੱਕ ਵਿਅਕਤੀਗਤ ਦੇਖਭਾਲ ਟੀਮ ਤੁਹਾਡੀ ਸਿਹਤ ਸਮੱਸਿਆ ਨਾਲ ਨਿਪਟਣ ਵਿੱਚ ਤੁਹਾਡੀ ਮਦਦ ਕਰੇਗੀ।

ਆਪਣੀ ਭਾਸ਼ਾ ਵਿੱਚ ਮਦਦ ਪ੍ਰਾਪਤ ਕਰੋ

ਜੇ ਤੁਸੀਂ ਅੰਗ੍ਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹੋ, ਤਾਂ ਤੁਹਾਡੇ ਕੋਲ ਅਨੁਵਾਦ ਅਤੇ ਵਿਆਖਿਆ ਮਦਦ ਤਕ ਪਹੁੰਚ ਉਪਲਬਧ ਹੈ। ਜੇ ਤੁਹਾਨੂੰ ਇਹਨਾਂ ਸੇਵਾਵਾਂ ਦੀ ਲੋੜ ਹੈ, ਤਾਂ ਕਿਰਪਾ ਕਰਕੇ ਕਾਲ ਕਰੋ: 

  • KPWA: 1-888-901-4636 (TTY: 711) 
  • KPNW: 1-800-813-2000 (TTY: 711) 
  • Aetna: 1-866-353-9802 (TTY: 711) 

ਪੁਰਾਣੀਆਂ (ਕ੍ਰੌਨਿਕ) ਸਿਹਤ ਸਮੱਸਿਆਵਾਂ ਦਾ ਪ੍ਰਬੰਧਨ

ਡਾਇਬੀਟੀਜ਼ ਇੱਕ ਆਮ ਪੁਰਾਣੀ ਸਿਹਤ ਸਮੱਸਿਆ ਹੈ ਜਿਸ ਲਈ ਖਾਸ ਇਲਾਜ ਦੀ ਲੋੜ ਹੁੰਦੀ ਹੈ, ਅਤੇ ਪ੍ਰੀਡਾਇਬੀਟੀਜ਼ ਤਾਂ ਹੋਰ ਵੀ ਆਮ ਸਮੱਸਿਆ ਹੈ। ਭਾਵੇਂ ਤੁਸੀਂ ਪ੍ਰੀ-ਡਾਇਬੀਟਿਕ ਹੋ ਜਾਂ ਤੁਹਾਨੂੰ ਡਾਇਬੀਟੀਜ਼ ਹੋਣ ਦੀ ਪਛਾਣ ਕੀਤੀ ਗਈ ਹੈ, ਤੁਹਾਡੀ ਸਿਹਤ ਯੋਜਨਾ ਵਿੱਚ ਤੁਹਾਡੇ ਲਈ ਬਹੁਤ ਸਾਰੇ ਸਰੋਤ ਉਪਲਬਧ ਹਨ। ਇਹਨਾਂ ਵਿੱਚ ਵਿਅਕਤੀਗਤ ਰੂਪ ਵਿੱਚ ਤਿਆਰ ਕੀਤੇ ਗਏ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ, ਸਿਹਤਮੰਦ ਜੀਵਨ ਸ਼ੈਲੀ ਲਈ ਵੈਲਨੈੱਸ ਕੋਚਿੰਗ, ਅਤੇ ਨਾਂਮਾਤਰ ਖਰਚੇ ਵਿੱਚ ਜਾਂ ਮੁਫ਼ਤ ਦਵਾਈਆਂ ਅਤੇ ਸਪਲਾਈ ਸ਼ਾਮਲ ਹਨ।  

ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ

KPWA ਅਤੇ KPNW ਦੇ ਮੈਂਬਰਾਂ ਲਈ, ਤੁਹਾਡਾ ਡਾਕਟਰ ਤੁਹਾਨੂੰ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੇ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮਾਂ ਲਈ ਰੈਫ਼ਰ ਕਰ ਸਕਦਾ ਹੈ।

  • ਨਵਾਂ ਇਨਸੁਲਿਨ ਸਟਾਰਟ ਪ੍ਰੋਗਰਾਮ (Insulin Start Program): ਕਿਸੇ ਡਾਇਬੀਟੀਜ਼ ਨਰਸ ਦੀ ਅਗਵਾਈ ਹੇਠ, ਪਹਿਲੀ ਵਾਰ ਇਨਸੁਲਿਨ ਸ਼ੁਰੂ ਕਰਨ ਵਾਲਿਆਂ ਲਈ 12-ਹਫ਼ਤਿਆਂ ਦਾ ਇੱਕ ਪ੍ਰੋਗਰਾਮ।
  • ਵਿਅਕਤੀਗਤ ਰੂਪ ਵਿੱਚ ਤਿਆਰ ਦੇਖਭਾਲ ਯੋਜਨਾ: ਕਿਸੇ ਸਮਰਪਿਤ ਡਾਇਬੀਟੀਜ਼ ਨਰਸ ਦੀ ਅਗਵਾਈ ਹੇਠ, 12-24 ਹਫ਼ਤਿਆਂ ਦਾ ਇੱਕ ਪ੍ਰੋਗਰਾਮ ਜੋ ਤੁਹਾਨੂੰ ਆਪਣੀ ਡਾਇਬੀਟੀਜ਼ ਨਾਲ ਆਪਣੇ ਆਪ ਨਜਿੱਠਣ ਦੇ ਹੁਨਰ ਸਿਖਾਏਗਾ।
  • ਨਿਰੰਤਰ ਡਾਇਬੀਟੀਜ਼ ਕੇਸ ਪ੍ਰਬੰਧਨ (Ongoing Diabetes Case Management)* ਕੇਸ ਮੈਨੇਜਰ ਦੁਆਰਾ ਡਾਇਬੀਟੀਜ਼ ਦੇ ਆਮ ਮਾਰਗ-ਦਰਸ਼ਨ ਅਤੇ ਸਹਿਯੋਗ ਵਾਲਾ ਇੱਕ ਪ੍ਰੋਗਰਾਮ।

ਜੇ ਇਹਨਾਂ ਵਿੱਚੋਂ ਕਿਸੇ ਵੀ ਪ੍ਰੋਗਰਾਮ ਵਿੱਚ ਤੁਹਾਡੀ ਦਿਲਚਸਪੀ ਹੈ, ਤਾਂ ਆਪਣੇ ਡਾਕਟਰ ਨਾਲ ਗੱਲ ਕਰਕੇ ਸ਼ੁਰੂਆਤ ਕਰੋ।

*ਸਿਰਫ਼ KPWA ਦੇ ਮੈਂਬਰਾਂ ਲਈ: ਜੇ ਤੁਹਾਡੇ ਕੋਲ Kaiser Permanente ਸਮਾਰਟਫ਼ੋਨ ਐਪ ਹੈ, ਤਾਂ ਤੁਸੀਂ ਆਪਣੇ ਫ਼ੋਨ ‘ਤੇ ਡਾਇਬੀਟੀਜ਼ ਕੇਸ ਪ੍ਰਬੰਧਨ ਸਹਿਯੋਗ ਪ੍ਰਾਪਤ ਕਰ ਸਕਦੇ ਹੋ। ਇਹ ਇੱਕ ਔਪਟ-ਇਨ ਸੇਵਾ ਹੈ (ਸਿਰਫ਼ ਅੰਗ੍ਰੇਜ਼ੀ)।

Aetna ਦੇ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ ਲਈ ਕਿਸੇ ਡਾਕਟਰ ਦੇ ਰੈਫ਼ਰਲ ਦੀ ਲੋੜ ਨਹੀਂ ਹੁੰਦੀ ਹੈ।

ਜੇ ਤੁਹਾਨੂੰ ਡਾਇਬੀਟੀਜ਼ ਹੈ ਜਾਂ ਤੁਸੀਂ ਪ੍ਰੀਡਾਇਬੀਟਿਕ ਹੋ, ਤਾਂ Aetna ਮੈਂਬਰ ਸਰਵਿਸਿਜ਼ ਨੂੰ 1.855-736- 9469 ਨੰਬਰ ‘ਤੇ ਕਾਲ ਕਰੋ ਅਤੇ ਕੇਸ ਮੈਨੇਜਰ ਨਾਲ ਗੱਲ ਕਰਾਉਣ ਲਈ ਕਹੋ। ਉਹ:

  • ਸਹਿਯੋਗ ਅਤੇ ਕੋਚਿੰਗ ਪ੍ਰਦਾਨ ਕਰ ਸਕਦੇ ਹਨ।
  • ਦੇਖਭਾਲ ਵਿੱਚ ਕਮੀਆਂ ਦੀ ਪਛਾਣ ਕਰ ਸਕਦੇ ਹਨ।
  • ਲਾਭਾਂ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ।
  • ਦਵਾਈ ਦੇ ਵੇਰਵਿਆਂ ਦੀ ਸਮੀਖਿਆ ਕਰ ਸਕਦੇ ਹਨ।
  • ਤੁਹਾਨੂੰ ਮਾਹਰਾਂ ਕੋਲ ਰੈਫ਼ਰ ਕਰ ਸਕਦੇ ਹਨ।
  • ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਦੇਖਭਾਲ ਮੁਹੱਈਆ ਕਰਾ ਸਕਦੇ ਹਨ ਜਾਂ ਦੁਭਾਸ਼ੀਆ ਲਿਆ ਸਕਦੇ ਹਨ।

ਅੰਗ੍ਰੇਜ਼ੀ ਅਤੇ ਸਪੈਨਿਸ਼ ਵਿੱਚ ਡਾਇਬੀਟੀਜ਼ ਪ੍ਰਬੰਧਨ ਪ੍ਰੋਗਰਾਮ ਨੂੰ ਐਕਸੈੱਸ ਕਰਨ ਲਈ Aetna Health ਐਪ ਡਾਊਨਲੋਡ ਕਰੋ।

ਵੈਲਨੈੱਸ ਕੋਚਿੰਗ

KPWA ਅਤੇ KPNW ਦੇ ਮੈਂਬਰਾਂ ਲਈ, ਵੈਲਨੈੱਸ ਕੋਚਿੰਗ ਮੁਫ਼ਤ ਵਿੱਚ ਉਪਲਬਧ ਹੈ ਅਤੇ ਇਹ ਡਾਇਬੀਟੀਜ਼, ਪ੍ਰੀਡਾਇਬੀਟੀਜ਼ ਪੀੜਤ ਲੋਕਾਂ ਅਤੇ ਆਪਣੀ ਸਿਹਤ ਵਿੱਚ ਸੁਧਾਰ ਲਿਆਉਣ ਦੇ ਚਾਹਵਾਨ ਕਿਸੇ ਵੀ ਵਿਅਕਤੀ ਲਈ ਸਹਾਇਕ ਹੈ। ਤੁਹਾਡੇ ਡਾਕਟਰ ਤੋਂ ਕਿਸੇ ਰੈਫ਼ਰਲ ਦੀ ਲੋੜ ਨਹੀਂ ਹੁੰਦੀ, ਅਤੇ ਤੁਸੀਂ ਆਪਣੇ ਘਰ ਬੈਠੇ ਹੀ ਕੋਚਿੰਗ ਪ੍ਰਾਪਤ ਕਰ ਸਕਦੇ ਹੋ। ਇੱਕ ਵੈਲਨੈੱਸ ਕੋਚ ਤੁਹਾਡੀ ਇਹਨਾਂ ਵਿੱਚ ਮਦਦ ਕਰ ਸਕਦਾ ਹੈ:

  • ਟੀਚੇ ਨਿਰਧਾਰਤ ਕਰਨਾ ਅਤੇ ਉਹਨਾਂ ‘ਤੇ ਕਾਇਮ ਰਹਿਣਾ।
  • ਵਧੇਰੇ ਸਿਹਤਮੰਦ ਖੁਰਾਕ ਖਾਣਾ।
  • ਤਣਾਅ ਨੂੰ ਘਟਾਉਣਾ।
  • ਤਮਾਕੂਨੋਸ਼ੀ ਛੱਡਣਾ।
  • ਸਰੀਰਕ ਗਤੀਵਿਧੀ ਨੂੰ ਵਧਾਉਣਾ।
  • ਆਪਣੇ ਭਾਰ ਨੂੰ ਨਿਯੰਤ੍ਰਿਤ ਰੱਖਣਾ।

ਵੈਲਨੈੱਸ ਕੋਚ ਨਾਲ ਅਪੌਇੰਟਮੈਂਟ ਲੈਣ ਲਈ 1-866-862-4295 ‘ਤੇ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਕਾਲ ਕਰੋ ਜਾਂ Kaiser Permanente – ਵੈਲਨੈਸ ਕੋਚਿੰਗ ‘ਤੇ ਹੋਰ ਜਾਣਕਾਰੀ ਲਓ। ਇਸ ਲਾਭ ਲਈ ਵਿਆਖਿਆ ਸੇਵਾਵਾਂ ਉਪਲਬਧ ਹਨ।

Aetna ਦੇ ਮੈਂਬਰਾਂ ਨੂੰ AbleTo ਤਕ ਮੁਫ਼ਤ ਪਹੁੰਚ ਉਪਲਬਧ ਹੈ।

AbleTo ਪੁਰਾਣੇ ਦਰਦ ਨੂੰ ਨਿਯੰਤ੍ਰਿਤ ਕਰਨ ਅਤੇ ਤੁਹਾਡੀ ਸਰੀਰਕ ਅਤੇ ਭਾਵਨਾਤਮਕ ਸਿਹਤ ਵਿੱਚ ਸੁਧਾਰ ਲਿਆਉਣ ਲਈ ਵਿਅਕਤੀਗਤ ਵਰਚੁਅਲ ਸਹਿਯੋਗ ਦਿੰਦੀ ਹੈ। ਥੈਰੇਪੀ ਅਤੇ
ਕੋਚਿੰਗ ਦੇ ਮਿਲੇ-ਜੁਲੇ ਰੂਪ ਰਾਹੀਂ, ਤੁਸੀਂ ਟੀਚੇ ਮਿੱਥ ਸਕਦੇ ਹੋ ਅਤੇ ਉਹਨਾਂ ਨੂੰ 8 ਹਫ਼ਤਿਆਂ ਵਿੱਚ ਪੂਰਾ ਕਰਨ ਦੇ ਤਰੀਕੇ ਸਿੱਖ ਸਕਦੇ ਹੋ।

ਸ਼ੁਰੂਆਤ ਕਰਨ ਲਈ 1-866-287-1802 ‘ਤੇ, ਪੂਰਬੀ ਸਟੈਂਡਰਡ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਰਾਤ 8 ਵਜੇ ਤਕ ਕਾਲ ਕਰੋ ਜਾਂ AbleTo.com/Aetna ‘ਤੇ ਜਾਓ।

AbleTo ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਦੇ ਨਾਲ, ਅੰਗ੍ਰੇਜ਼ੀ ਅਤੇ ਸਪੈਨਿਸ਼ ਵਿੱਚ ਉਪਲਬਧ ਹੈ।

ਦਵਾਈ

ਇਨਸੁਲਿਨ: ਤਰਜੀਹੀ ਜੈਨਰਿਕ ਅਤੇ ਤਰਜੀਹੀ ਬ੍ਰਾਂਡ ਇਨਸੁਲਿਨ ਲਈ $0। ਵੇਰਵਿਆਂ ਲਈ ਆਪਣੇ ਲਾਭਾਂ ਦਾ ਸੰਖੇਪ (‘ਪ੍ਰਿਸਕ੍ਰਿਪਸ਼ਨ ਡ੍ਰੱਗਜ਼’ ਹੇਠ) ਦੇਖੋ। 

ਡਾਇਬੀਟੀਜ਼ ਸਬੰਧੀ ਸਮੱਗਰੀ

ਸੂਈਆਂ, ਸਰਿੰਜਾਂ ਅਤੇ ਲੈਂਸੇਟ ਵਰਗੀ ਸਮੱਗਰੀ, ਅਤੇ ਇਨਸੁਲਿਨ ਪੰਪ ਅਤੇ ਬਲੱਡ ਗਲੂਕੋਜ਼ ਮਾਨੀਟਰ ਵਰਗੇ ਉਪਕਰਣ ਛੋਟ ਵਾਲੀਆਂ ਦਰਾਂ ‘ਤੇ ਉਪਲਬਧ ਹਨ। ਵੇਰਵਿਆਂ ਲਈ ਆਪਣੇ ਲਾਭਾਂ ਦਾ ਸੰਖੇਪ (‘ਟਿਕਾਊ ਮੈਡੀਕਲ ਉਪਕਰਣ’ ਹੇਠ) ਦੇਖੋ। 

ਪੁਰਾਣਾ ਦਰਦ ਸਿੱਧੇ ਤੌਰ ‘ਤੇ ਮਾਸਪੇਸ਼ੀਆਂ, ਜੋੜਾਂ, ਹੱਡੀਆਂ, ਲਿਗਾਮੈਂਟਾਂ, ਟੈਂਡਨਾਂ (ਜੋੜਕ ਟਿਸ਼ੂਆਂ) ਜਾਂ ਨਸਾਂ ਨੂੰ ਪ੍ਰਭਾਵਤ ਕਰਦਾ ਹੈ। ਤੁਹਾਨੂੰ ਇੱਕ ਖਾਸ ਜਗ੍ਹਾ ‘ਤੇ ਦਰਦ ਮਹਿਸੂਸ ਹੋ ਸਕਦਾ ਹੈ, ਜਾਂ ਫਿਰ ਪੂਰੇ ਸਰੀਰ ਵਿੱਚ ਮਹਿਸੂਸ ਹੋ ਸਕਦਾ ਹੈ (ਜਿਵੇਂ ਗਠੀਆ ਜਾਂ ਆਰਥ੍ਰਾਈਟਿਸ)। ਦਰਦ ਹਲਕੇ ਤੋਂ ਲੈ ਕੇ ਇੰਨਾ ਗੰਭੀਰ ਹੋ ਸਕਦਾ ਹੈ ਕਿ ਤੁਹਾਡੇ ਰੋਜ਼ਮਰ੍ਹਾ ਦੇ ਜੀਵਨ ਵਿੱਚ ਵਿਘਨ ਪਾ ਸਕਦਾ ਹੈ। ਸਹੀ ਦੇਖਭਾਲ ਅਤੇ ਸਹਿਯੋਗ ਨਾਲ ਜ਼ਿਆਦਾਤਰ ਪੁਰਾਣੇ ਦਰਦਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਇਹਨਾਂ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ! ਜੇ ਤੁਹਾਨੂੰ ਲੰਬੇ ਚਿਰ ਦਾ ਪੁਰਾਣਾ ਦਰਦ ਮਹਿਸੂਸ ਹੋ ਰਿਹਾ ਹੈ, ਤਾਂ ਤੁਹਾਡੇ ਹੈਲਥ ਪਲਾਨ ਵਿੱਚ ਤੁਹਾਡੇ ਲਈ ਬਹੁਤ ਸਾਰੇ ਸਰੋਤ ਹਨ। 

ਬਹੁ-ਵਿਸ਼ਾ ਦੇਖਭਾਲ ਅਤੇ ਸਰੀਰਕ ਕੋਚਿੰਗ ਪ੍ਰੋਗਰਾਮ

MedBridge (KPWA ਅਤੇ KPNW ਮੈਂਬਰਾਂ ਵਾਸਤੇ ਉਪਲਬਧ):

MedBridge ਇੱਕ ਸਰੀਰਕ ਥੈਰੇਪੀ ਐਪ ਹੈ ਜੋ ਤੁਹਾਡੇ ਲਈ ਮੁਫ਼ਤ ਵਿੱਚ ਉਪਲਬਧ ਹੈ। ਆਪਣੇ ਫ਼ਿਜ਼ੀਕਲ ਥੈਰੇਪਿਸਟ ਨਾਲ ਮੁਲਾਕਾਤ ਤੋਂ ਬਾਅਦ, ਤੁਹਾਨੂੰ ਤੁਹਾਡੀਆਂ ਲੋੜਾਂ, ਟੀਚਿਆਂ ਅਤੇ ਯੋਗਤਾ ਅਨੁਸਾਰ ਵਿਸ਼ੇਸ਼ ਰੂਪ ਵਿੱਚ ਤੁਹਾਡੇ ਲਈ ਤਿਆਰ ਕੀਤੇ ਗਏ ਕਸਰਤ ਅਤੇ ਸਟ੍ਰੈੱਚਿੰਗ ਪ੍ਰੋਗਰਾਮ ਤਕ ਅਸਾਨੀ ਨਾਲ ਪਹੁੰਚਣ ਲਈ ਇੱਕ ਲਿੰਕ ਮਿਲੇਗਾ।

ਤੁਹਾਡੇ ਕੰਪਿਊਟਰ, ਟੈਬਲੇਟ, ਜਾਂ ਸਮਾਰਟਫ਼ੋਨ ‘ਤੇ ਉਪਲਬਧ, MedBridge ਨਾਲ ਤੁਸੀਂ: 

  • ਆਪਣੇ ਪ੍ਰੋਗਰਾਮ ਦੀ ਸਮਾਂ-ਸੂਚੀ ਦੇਖ ਸਕਦੇ ਹੋ।  
  • ਵੀਡੀਓ ਦੇਖ ਕੇ ਉਹਨਾਂ ਨੂੰ ਫ਼ਾਲੋ ਕਰ ਸਕਦੇ ਹੋ ਜੋ ਦਿਖਾਉਂਦੀਆਂ ਹਨ ਕਿ ਹਰ ਕਸਰਤ ਕਿਵੇਂ ਕਰਨੀ ਹੈ। 
  • ਆਪਣੀ ਤਰੱਕੀ ‘ਤੇ ਨਜ਼ਰ ਰੱਖ ਸਕਦੇ ਹੋ।

ਫ਼ਿਜ਼ੀਕਲ ਥੈਰੇਪਿਸਟ ਕਿਵੇਂ ਲੱਭਿਆ ਜਾਵੇ 

ਆਪਣੇ Kaiser Permanente ਦੇ ਮੈਂਬਰ ਪੋਰਟਲ ‘ਤੇ ਜਾਓ ਅਤੇ ਲੌਗ ਇਨ ਕਰੋ। ਉੱਥੋਂ, ਤੁਸੀਂ ਆਪਣੇ ਪ੍ਰਾਇਮਰੀ ਕੇਅਰ ਡਾਕਟਰ ਤੋਂ ਰੈਫ਼ਰਲ ਦੇ ਨਾਲ ਕੋਈ ਇਨ-ਨੈੱਟਵਰਕ (ਭਾਵ ਨੈੱਟਵਰਕ ਦੇ ਅੰਦਰ) ਫਿਜ਼ੀਕਲ ਥੈਰੇਪਿਸਟ ਲੱਭ ਸਕਦੇ ਹੋ।   

  • ਸਰੀਰਕ ਥੈਰੇਪੀ ਸ਼ੁਰੂ ਕਰਨ ਦਾ ਸਭ ਤੋਂ ਅਸਾਨ ਤਰੀਕਾ ਈ-ਮੁਲਾਕਾਤ ਰਾਹੀਂ ਹੈ। ਆਪਣੇ ਪੁਰਾਣੇ ਦਰਦ ਬਾਰੇ ਇੱਕ ਪ੍ਰਸ਼ਨਾਵਲੀ ਭਰੋ ਅਤੇ ਸਹੀ ਦੇਖਭਾਲ ਲਈ ਨਿਰਦੇਸ਼ ਪ੍ਰਾਪਤ ਕਰੋ।  
  • ਤੁਸੀਂ ‘ਇੱਕ ਡਾਕਟਰ ਲੱਭੋ’ ਟੂਲ ਦੀ ਵਰਤੋਂ ਕਰਕੇ ਵਿਅਕਤੀਗਤ ਰੂਪ ਵਿੱਚ ਇੱਕ ਫ਼ਿਜ਼ੀਕਲ ਥੈਰੇਪੀ ਅਪੌਇੰਟਮੈਂਟ ਵੀ ਤੈਅ ਕਰ ਸਕਦੇ ਹੋ। 
Hinge Health: 

Hinge Health ਸਰੀਰਕ ਥੈਰੇਪੀ ਐਪ ਹੈ ਜੋ ਤੁਹਾਡੇ ਲਈ ਮੁਫ਼ਤ ਵਿੱਚ ਉਪਲਬਧ ਹੈ। ਇਹ ਪ੍ਰੋਗਰਾਮ ਤੁਹਾਨੂੰ ਘਰ ਬੈਠੇ ਹੀ ਦਰਦ ਤੋਂ ਰਾਹਤ ਪਾਉਣ ਲਈ ਲੋੜੀਂਦੇ ਸਾਰੇ ਸਾਧਨ ਮੁਹੱਈਆ ਕਰਾਉਂਦਾ ਹੈ।

ਅੱਜ ਹੀ ਇਹਨਾਂ ਲਈ ਸਾਈਨ ਅੱਪ ਕਰੋ: 

  • ਤੁਹਾਡੀਆਂ ਲੋੜਾਂ, ਟੀਚਿਆਂ ਅਤੇ ਯੋਗਤਾ (ਜ਼ਰੂਰੀ ਉਪਕਰਣਾਂ ਸਮੇਤ) ਅਨੁਸਾਰ ਤੁਹਾਡੇ ਲਈ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤਾ ਗਿਆ ਇੱਕ ਕਸਰਤ ਅਤੇ ਸਟ੍ਰੈੱਚਿੰਗ ਪ੍ਰੋਗਰਾਮ ਪ੍ਰਾਪਤ ਕਰਨ ਲਈ। 
  • ਇੱਕ ਦੇਖਭਾਲ ਟੀਮ ਤਕ ਪਹੁੰਚ ਪ੍ਰਾਪਤ ਕਰਨ ਲਈ, ਜਿਸ ਵਿੱਚ ਟੈਕਸਟ, ਈਮੇਲ, ਫ਼ੋਨ ਜਾਂ ਵੀਡੀਓ ਚੈਟ ਦੇ ਜ਼ਰੀਏ ਵਿਅਕਤੀਗਤ ਸਹਿਯੋਗ ਲਈ ਹੈਲਥ ਕੋਚ ਅਤੇ ਫ਼ਿਜ਼ੀਕਲ ਥੈਰੇਪਿਸਟ ਸ਼ਾਮਲ ਹੁੰਦੇ ਹਨ। 

Aetna ਦੇ ਨਾਲ, Hinge Health ਲਈ ਕਿਸੇ ਰੈਫ਼ਰਲ ਦੀ ਲੋੜ ਨਹੀਂ ਹੈ। ਇੱਕ ਖਾਤਾ ਬਣਾਉਂਦੇ ਹੋਏ ਅਤੇ Hinge Health ਐਪ ਨੂੰ ਡਾਊਨਲੋਡ ਕਰਕੇ ਸ਼ੁਰੂਆਤ ਕਰੋ। ਆਪਣੇ ਪੁਰਾਣੇ ਦਰਦ ਬਾਰੇ ਇੱਕ ਪ੍ਰਸ਼ਨਾਵਲੀ ਭਰਨ ਤੋਂ ਬਾਅਦ, ਤੁਹਾਡੇ ਲਈ ਇੱਕ ਫ਼ਿਜ਼ੀਕਲ ਥੈਰੇਪਿਸਟ ਨਿਯਤ ਕੀਤਾ ਜਾਵੇਗਾ ਜੋ ਤੁਹਾਡਾ ਪ੍ਰੋਗਰਾਮ ਬਣਾ ਕੇ ਤੁਹਾਡਾ ਮਾਰਗਦਰਸ਼ਨ ਕਰੇਗਾ। 

ਸ਼ੁਰੂ ਕਰੋ! 

ਇਸ ਸਮੇਂ, Hinge Health ਸਿਰਫ਼ ਅੰਗ੍ਰੇਜ਼ੀ ਅਤੇ ਸਪੈਨਿਸ਼ ਵਿੱਚ ਉਪਲਬਧ ਹੈ।  

ਸਰੀਰਕ ਥੈਰੇਪੀ

  • $15 ਦਾ ਸਹਿ-ਭੁਗਤਾਨ (ਮੁਲਾਕਾਤ ਸੀਮਾਵਾਂ ਲਾਗੂ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ)। 
  • ਰੈਫ਼ਰਲ ਜ਼ਰੂਰੀ। 
  • $15 ਦਾ ਸਹਿ-ਭੁਗਤਾਨ (ਮੁਲਾਕਾਤ ਸੀਮਾਵਾਂ ਲਾਗੂ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ)। 
  • ਕਿਸੇ ਰੈਫ਼ਰਲ ਦੀ ਲੋੜ ਨਹੀਂ। 

ਵਿਕਲਪਕ ਦੇਖਭਾਲ

KPWA

ਐਕਿਊਪੰਕਚਰ, ਮਸਾਜ ਥੈਰੇਪੀ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਨਾਲ ਮੁਲਾਕਾਤਾਂ:

  • $0 ਦਾ ਸਹਿ-ਭੁਗਤਾਨ (ਮੁਲਾਕਾਤ ਸੀਮਾਵਾਂ ਲਾਗੂ – ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ)।
  • ਸਿਰਫ਼ ਮਸਾਜ ਥੈਰੇਪੀ ਲਈ ਰੈਫ਼ਰਲ ਜ਼ਰੂਰੀ।
KPNW

ਐਕਿਊਪੰਕਚਰ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਨਾਲ ਮੁਲਾਕਾਤਾਂ:

  • $0 ਦਾ ਸਹਿ-ਭੁਗਤਾਨ (ਮੁਲਾਕਾਤ ਸੀਮਾਵਾਂ ਲਾਗੂ — ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ)।

ਮਸਾਜ ਥੈਰੇਪੀ:

  • $25 ਦਾ ਸਹਿ-ਭੁਗਤਾਨ, ਪ੍ਰਤੀ ਸਾਲ 12 ਤਕ ਸੈਲਫ਼-ਰੈਫ਼ਰਲ ਵਾਲੀਆਂ ਮੁਲਾਕਾਤਾਂ ਲਈ।
  • ਰੈਫ਼ਰਲ ਜ਼ਰੂਰੀ।
Aetna

ਐਕਿਊਪੰਕਚਰ, ਨੈਚੁਰੋਪੈਥੀ ਅਤੇ ਕਾਇਰੋਪ੍ਰੈਕਟਰ ਨਾਲ ਮੁਲਾਕਾਤਾਂ:

  • $0 ਦਾ ਸਹਿ-ਭੁਗਤਾਨ (ਮੁਲਾਕਾਤ ਸੀਮਾਵਾਂ ਲਾਗੂ — ਵੇਰਵਿਆਂ ਲਈ ਆਪਣੇ ਪਲਾਨ ਬਾਰੇ ਸੰਖੇਪ ਜਾਣਕਾਰੀ ਦੇਖੋ)।

ਮਸਾਜ ਥੈਰੇਪੀ:

  • $15 ਦਾ ਸਹਿ-ਭੁਗਤਾਨ, ਪ੍ਰਤੀ ਸਾਲ 20 ਤਕ ਸੈਲਫ਼-ਰੈਫ਼ਰਲ ਵਾਲੀਆਂ ਮੁਲਾਕਾਤਾਂ ਲਈ।

ਆਪਣੀ ਸਿਹਤ ਯੋਜਨਾ ਬਾਰੇ ਜਾਣੋ

ਸ਼ੁਰੂਆਤ ਕਿਵੇਂ ਕਰੀਏ

ਤੁਹਾਡੀ ਸਿਹਤ ਯੋਜਨਾ (KPWA, KPNW ਜਾਂ Aetna) ਤੁਹਾਡੇ ਜ਼ਿਪ ਕੋਡ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਜੇ ਤੁਹਾਨੂੰ ਪੱਕਾ ਨਹੀਂ ਪਤਾ ਹੈ ਕਿ ਤੁਹਾਡੇ ਕੋਲ ਕਿਹੜੀ ਸਿਹਤ ਯੋਜਨਾ ਹੈ, ਤਾਂ ਇੱਥੇ ਪਤਾ ਕਰੋ

ਤੁਹਾਡੀ ਸਿਹਤ ਯੋਜਨਾ ਨੂੰ ਵਰਤਣਾ ਸ਼ੁਰੂ ਕਰਨ ਲਈ 3 ਮਹੱਤਵਪੂਰਨ ਕਦਮ ਹਨ:

  1. ਆਪਣੀ ਸਿਹਤ ਯੋਜਨਾ ਦੀ ਵੈੱਬਸਾਈਟ ‘ਤੇ ਆਨਲਾਈਨ ਖਾਤਾ ਬਣਾਓ।
  2. ਇੱਕ ਪ੍ਰਾਇਮਰੀ ਕੇਅਰ ਡਾਕਟਰ ਲੱਭੋ ਅਤੇ ਅਪੌਇੰਟਮੈਂਟ ਤੈਅ ਕਰੋ।
  3. ਆਪਣੀ ਸਿਹਤ ਯੋਜਨਾ ਦੀ ਸਮਾਰਟਫ਼ੋਨ ਐਪ ਡਾਊਨਲੋਡ ਕਰੋ।

ਇਹ ਸਿੱਖੋ ਕਿ ਆਪਣੀ ਸਿਹਤ ਯੋਜਨਾ ‘ਤੇ ਇਹ ਕਦਮ ਕਿਵੇਂ ਚੁੱਕਣੇ ਹਨ:

KPWA HMO = Kaiser Permanente Washington HMO, KPNW HMO = Kaiser Permanente Northwest HMO