KPNW HMO ਹੈਲਥ ਬੈਨੀਫਿਟਸ

Ver en español | 查看中文 | 한국어로 보기 | Посмотреть на русском | Xem bằng tiếng việt | Переглянути укр | عربى | មើលជាភាសាខ្មែរ | Soomaali | ਪੰਜਾਬੀ

 

 

ਤੁਹਾਡੇ ਕੋਲ SEIU 775 ਹੈਲਥਕੇਅਰ NW ਹੈਲਥ ਬੈਨੀਫਿਟਸ ਟਰੱਸਟ ਦੁਆਰਾ ਕਿਫ਼ਾਇਤੀ, ਉੱਚ-ਗੁਣਵੱਤਾ ਵਾਲੀ ਹੈਲਥਕੇਅਰ ਕਵਰੇਜ ਤੱਕ ਪਹੁੰਚ ਹੈ। ਤੁਹਾਡਾ ਵਿਸ਼ੇਸ਼ ਹੈਲਥ ਪਲਾਨ ਸਵੈਚਲਿਤ ਤਰੀਕੇ ਨਾਲ ਤੁਹਾਡੇ ਜ਼ਿਪ ਕੋਡ ਦੇ ਆਧਾਰ ‘ਤੇ ਨਿਰਧਾਰਤ ਕੀਤਾ ਜਾਂਦਾ ਹੈ। ਤੁਸੀਂ 2 ਡੈਂਟਲ ਪਲਾਨਾਂ ਵਿੱਚੋਂ ਚੋਣ ਕਰ ਸਕਦੇ ਹੋ: Delta ਡੈਂਟਲ ਜਾਂ Willamette ਡੈਂਟਲ

ਜੇ ਤੁਹਾਨੂੰ ਪੱਕਾ ਨਹੀਂ ਪਤਾ ਹੈ ਕਿ ਤੁਹਾਡੇ ਕੋਲ ਕਿਹੜਾ ਹੈਲਥ ਪਲਾਨ ਹੈ, ਤਾਂ ਵਧੇਰੇ ਜਾਣਕਾਰੀ ਇੱਥੇ ਪਤਾ ਕਰੋ।

KPNW HMO ਹੈਲਥ ਬੈਨੀਫਿਟਸ ਗਾਈਡ

ਜੇ ਤੁਸੀਂ KPNW HMO ਪਲਾਨ ਰਾਹੀਂ ਹੈਲਥ ਬੈਨੀਫਿਟਸ ਵਾਸਤੇ ਯੋਗ ਹੋ, ਤਾਂ ਕਿਰਪਾ ਕਰਕੇ KPNW HMO ਹੈਲਥ ਬੈਨੀਫਿਟਸ ਗਾਈਡ ਦੇਖੋ। ਇਸ ਵਿੱਚ ਤੁਹਾਡੀ ਹੈਲਥ ਕਵਰੇਜ ਅਤੇ ਇਸ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਸ਼ਾਮਲ ਹੈ ਕਿ ਦਾਖਲਾ ਕਿਵੇਂ ਲੈਣਾ ਹੈ। ਤੁਸੀਂ Open Enrollment (ਖੁੱਲ੍ਹਾ ਨਾਮਾਂਕਣ) (ਹਰ ਸਾਲ 1- 20 ਜੁਲਾਈ) ਦੌਰਾਨ ਜਾਂ ਉਸ ਸਮੇਂ ਦਾਖਲਾ ਲੈ ਸਕਦੇ ਹੋ ਜਦੋਂ ਤੁਹਾਡੇ ਨਾਲ ਕੋਈ ਕੁਆਲੀਫਾਇੰਗ ਲਾਈਫ਼ ਇਵੈਂਟ* ਹੁੰਦਾ ਹੈ।

KPNW HMO ਹੈਲਥ ਬੈਨੀਫਿਟਸ ਗਾਈਡ ਵਿੱਚ ਇਹ ਸ਼ਾਮਲ ਹਨ: 

  • ਪਹਿਲੀ ਵਾਰ ਅਪਲਾਈ ਕਿਵੇਂ ਕਰਨਾ ਹੈ, ਜਾਂ ਮੌਜੂਦਾ ਕਵਰੇਜ ਵਿੱਚ ਤਬਦੀਲੀਆਂ ਕਰਨ ਬਾਰੇ ਜਾਣਕਾਰੀ।
  • 2023-2024 ਪਲਾਨ ਸਾਲ ਵਿੱਚ ਹੈਲਥ ਪਲਾਨ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਅਤੇ ਬੈਨੀਫਿਟਸ।
  • ਤਜਵੀਜ਼ ਬੈਨੀਫਿਟਸ ਦੀ ਜਾਣਕਾਰੀ।
  • ਮੈਡੀਕਲ ਅਤੇ ਡੈਂਟਲ ਪਲਾਨ ਦੇ ਸਾਰਾਂਸ਼।
  • ਆਮ ਬੀਮਾ ਸ਼ਰਤਾਂ।
  • ਕੋਬਰਾ (COBRA) ਜਾਣਕਾਰੀ (ਜੇ ਤੁਸੀਂ ਕਵਰੇਜ ਗੁਆ ਦਿੰਦੇ ਹੋ)।
  • ਮਹੱਤਵਪੂਰਨ ਸੰਪਰਕ ਜਾਣਕਾਰੀ।

 

KPNW HMO ਹੈਲਥ ਬੈਨੀਫਿਟਸ ਗਾਈਡ ਦੇਖੋ

ਹੋਰ ਨਾਮਾਂਕਣ ਜਾਣਕਾਰੀ

Open Enrollment (ਖੁੱਲ੍ਹਾ ਨਾਮਾਂਕਣ) ਬਾਰੇ ਕਵਰ ਪ੍ਰਾਪਤ ਕਰੋ
Open Enrollment (ਖੁੱਲ੍ਹਾ ਨਾਮਾਂਕਣ) (ਜੁਲਾਈ 1-20) ਹੈਲਥਕੇਅਰ ਕਵਰੇਜ ਲਈ ਅਪਲਾਈ ਕਰਨ, Coverage for Kids (ਬੱਚਿਆਂ ਲਈ ਕਵਰੇਜ) ਪ੍ਰਾਪਤ ਕਰਨ ਅਤੇ/ਜਾਂ ਆਪਣੀ ਕਵਰੇਜ ਵਿੱਚ ਵਿਕਲਪਕ ਤਬਦੀਲੀਆਂ ਕਰਨ ਦਾ ਤੁਹਾਡਾ ਸਾਲਾਨਾ ਮੌਕਾ ਹੈ (ਜੇ ਤੁਸੀਂ ਪਹਿਲਾਂ ਹੀ ਦਾਖਲਾ ਲੈ ਚੁੱਕੇ ਹੋ)। Open Enrollment (ਖੁੱਲ੍ਹਾ ਨਾਮਾਂਕਣ) ਬਾਰੇ ਹੋਰ ਜਾਣੋ। ਜੇ ਤੁਸੀਂ ਕਿਸੇ ਕੁਆਲੀਫਾਇੰਗ ਲਾਈਫ਼ ਇਵੈਂਟ* ਕਰਕੇ Open Enrollment (ਖੁੱਲ੍ਹਾ ਨਾਮਾਂਕਣ) ਦੀ ਮਿਆਦ (1-20 ਜੁਲਾਈ) ਤੋਂ ਬਾਹਰ ਅਪਲਾਈ ਕਰ ਰਹੇ ਹੋ, ਤਾਂ ਇੱਥੇ ਹੋਰ ਜਾਣਕਾਰੀ ਪ੍ਰਾਪਤ ਕਰੋ।

ਸਵਾਲ?

ਜੇ ਤੁਹਾਡੇ ਕੋਈ ਸਵਾਲ ਹਨ ਜਾਂ ਆਪਣੀ ਭਾਸ਼ਾ ਵਿੱਚ ਮਦਦ ਦੀ ਲੋੜ ਹੈ, ਤਾਂ SEIU 775 Benefits Group ਗਾਹਕ ਸੇਵਾ ਨੂੰ 1-877-606-6705 ‘ਤੇ ਕਾਲ ਕਰੋ।

 

*ਇੱਕ ਕੁਆਲੀਫਾਇੰਗ ਲਾਈਫ਼ ਇਵੈਂਟ ਤੁਹਾਡੀ ਜੀਵਨ ਸਥਿਤੀ ਵਿੱਚ ਇੱਕ ਤਬਦੀਲੀ ਹੈ – ਜਿਵੇਂ ਕਿ ਹੋਰ ਕਵਰੇਜ ਨੂੰ ਗੁਆਉਣਾ ਜਾਂ ਇੱਕ ਬੱਚਾ ਪੈਦਾ ਕਰਨਾ – ਜੋ ਤੁਹਾਨੂੰ ਇੱਕ 30-ਦਿਨ ਦੇ ਖ਼ਾਸ ਨਾਮਾਂਕਣ ਮਿਆਦ ਵਾਸਤੇ ਯੋਗ ਬਣਾ ਸਕਦਾ ਹੈ, ਜਿਸ ਨਾਲ ਤੁਸੀਂ ਸਾਲਾਨਾ Open Enrollment (ਖੁੱਲ੍ਹਾ ਨਾਮਾਂਕਣ) ਤੋਂ ਬਾਹਰ ਹੈਲਥ ਕਵਰੇਜ ਵਿੱਚ ਦਾਖਲਾ ਲੈ ਸਕਦੇ ਹੋ। 30-ਦਿਨ ਦੀ ਮਿਆਦ ਤੁਹਾਡੇ ਇਵੈਂਟ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਅਤੇ ਤੁਹਾਡੇ ਲਈ 30-ਦਿਨ ਦੀ ਸਮਾਂ ਸੀਮਾ ਦੇ ਅੰਦਰ ਆਪਣੀ ਐਪਲੀਕੇਸ਼ਨ ਨੂੰ ਪੂਰਾ ਕਰਨਾ ਅਤੇ ਜਮ੍ਹਾ ਕਰਨਾ ਲਾਜ਼ਮੀ ਹੈ। ਕੁਆਲੀਫਾਇੰਗ ਲਾਈਫ਼ ਇਵੈਂਟਾਂ ਦੀ ਪੂਰੀ ਸੂਚੀ ਲਈ, ਕਵਰ ਪ੍ਰਾਪਤ ਕਰੋ ‘ਤੇ ਜਾਓ।