ਹੈਲਥ ਆਨਲਾਈਨ ਖਾਤਾ

ਆਪਣੇ ਲਾਭਾਂ ਦਾ ਪ੍ਰਬੰਧ ਅਸਾਨੀ ਨਾਲ ਆਨਲਾਈਨ ਕਰੋ!

Ver en español | 查看中文 | 한국어로 보기 | Посмотреть на русском | Xem bằng tiếng việt | Переглянути укр | عربى | មើលជាភាសាខ្មែរ | Soomaali | ਪੰਜਾਬੀ

ਆਨਲਾਈਨ ਖਾਤਾ ਤੁਹਾਨੂੰ ਇੱਕ ਦੇਖਭਾਲਕਰਤਾ ਵਜੋਂ ਮਿਲਣ ਵਾਲੇ ਸ਼ਾਨਦਾਰ ਸਿਹਤ ਅਤੇ ਤੰਦਰੁਸਤੀ ਲਾਭਾਂ ਤਕ ਪਹੁੰਚ ਪ੍ਰਦਾਨ ਕਰਦਾ ਹੈ। ਇਸ ਵਿੱਚ ਵਧੀਆ ਕੁਆਲਿਟੀ ਦੀ, ਕਿਫ਼ਾਇਤੀ ਹੈਲਥਕੇਅਰ ਕਵਰੇਜ, ਮੁਫ਼ਤ ਤਿਲਕਣ-ਰੋਧੀ ਜੁੱਤੇ (ਜਿਹਨਾਂ ਨੂੰ Caregiver Kicks ਕਿਹਾ ਜਾਂਦਾ ਹੈ) ਅਤੇ Headspace Care ਐਪ ਰਾਹੀਂ ਭਾਵਨਾਤਮਕ ਸਿਹਤ ਕੋਚਿੰਗ ਸ਼ਾਮਲ ਹਨ।   ਸਾਰੇ ਸਰਗਰਮ ਭਾਵ ਐਕਟਿਵ ਦੇਖਭਾਲਕਰਤਾ ਇੱਕ ਆਨਲਾਈਨ ਖਾਤੇ ਲਈ ਸਾਈਨ ਅੱਪ ਕਰ ਸਕਦੇ ਹਨ। ਹੇਠਾਂ ਦੱਸੇ ਕੰਮ ਕਰਨ ਦਾ ਇਹ ਸਭ ਤੋਂ ਸਰਲ ਤਰੀਕਾ ਹੈ:  

  • ਆਪਣੇ ਸਿਹਤ ਅਤੇ ਤੰਦਰੁਸਤੀ ਲਾਭਾਂ ਲਈ ਘੰਟੇ ਅਤੇ ਯੋਗਤਾ ਵੇਖਣਾ।  
  • ਹੈਲਥਕੇਅਰ ਕਵਰੇਜ ਲਈ ਅਪਲਾਈ ਕਰਨਾ, ਜਾਂ ਮੌਜੂਦਾ ਕਵਰੇਜ ਵਿੱਚ ਫੇਰ-ਬਦਲ ਕਰਨਾ। 
  • ਕਿਸੇ ਵੀ ਸਮੇਂ ਜੀਵਨ ਦੀ ਯੋਗਤਾ ਪੂਰੀ ਕਰਦੀ ਕੋਈ ਘਟਨਾ (Qualifying Life Event, QLE) ਜਮ੍ਹਾਂ ਕਰਨਾ। 
  • ਬੱਚਿਆਂ ਨੂੰ ਆਪਣੀ ਕਵਰੇਜ ਵਿੱਚ ਸ਼ਾਮਲ ਕਰਨਾ। 
  • ਪਲਾਨ ਦੇ ਦਸਤਾਵੇਜ਼ਾਂ ਅਤੇ ਫ਼ਾਰਮਾਂ ਤਕ ਪਹੁੰਚਣਾ। 
  • ਸਹਿ-ਪ੍ਰੀਮੀਅਮ ਚਲਾਨਾਂ ਦਾ ਭੁਗਤਾਨ ਕਰਨਾ ਅਤੇ ਭੁਗਤਾਨ ਦੇਖਣਾ। 
  • ਆਪਣੀ ਕਵਰੇਜ ਬਾਰੇ ਈਮੇਲ ਸੰਪਰਕ ਲਈ ਸਾਈਨ ਅੱਪ ਕਰੋ।  

ਆਨਲਾਈਨ ਖਾਤਾ ਬਣਾਉਣ ਵਿੱਚ 5 ਮਿੰਟ ਜਾਂ ਇਸਤੋਂ ਵੀ ਘੱਟ ਸਮਾਂ ਲੱਗਦਾ ਹੈ, ਅਤੇ ਤੁਸੀਂ ਆਪਣੇ ਲਾਭਾਂ ਤਕ ਅਸਾਨੀ ਨਾਲ ਪਹੁੰਚਣ ਲਈ ਸਾਰਾ ਸਾਲ ਇਸਨੂੰ ਵਰਤ ਸਕਦੇ ਹੋ।

ਨਵਾਂ ਖਾਤਾ ਬਣਾਓ  ਲੌਗ ਇਨ ਕਰੋ

ਆਨਲਾਈਨ ਖਾਤਾ ਬਣਾਓ

myseiu.be/enroll ‘ਤੇ ਜਾਓ ਅਤੇ ਇਹਨਾਂ ਕਦਮਾਂ ਰਾਹੀਂ ਤੁਹਾਡਾ ਮਾਰਗਦਰਸ਼ਨ ਕੀਤਾ ਜਾਵੇਗਾ।

1. REGISTER AS A NEW USER (ਇੱਕ ਨਵੇਂ ਵਰਤੋਂਕਾਰ ਵਜੋਂ ਰਜਿਸਟਰ ਕਰੋ) ਨੂੰ ਚੁਣੋ।

2. ਆਪਣਾ ਸੋਸ਼ਲ ਸਿਕਿਓਰਿਟੀ ਨੰਬਰ ਜਾਂ ਹੈਲਥ ਪਲਾਨ ਮੈਂਬਰ ID ਅਤੇ ਆਪਣੀ ਨਿੱਜੀ ਜਾਣਕਾਰੀ ਦਰਜ ਕਰੋ।

3. ਨਿਯਮਾਂ ਅਤੇ ਸ਼ਰਤਾਂ ਦੀ ਸਮੀਖਿਆ ਕਰੋ ਅਤੇ ਇਹਨਾਂ ਨੂੰ ਸਵੀਕਾਰ ਕਰੋ।

4. ਆਪਣਾ ਵਰਤੋਂਕਾਰ ਨਾਮ, ਪਾਸਵਰਡ ਅਤੇ ਸੁਰੱਖਿਆ ਪ੍ਰਸ਼ਨ ਬਣਾਓ।

5. ਆਪਣੀ ਸੰਪਰਕ ਜਾਣਕਾਰੀ ਦਰਜ ਕਰੋ ਅਤੇ ਆਪਣੀਆਂ ਤਰਜੀਹਾਂ ਦੀ ਚੋਣ ਕਰੋ।

6. ਸੂਚਨਾ ਪ੍ਰਾਪਤੀਆਂ ਨੂੰ ਸੇਵ ਕਰੋ।

ਜਦੋਂ ਤੁਸੀਂ ਲੌਗਿਨ ਕਰ ਲਓਗੇ, ਤਾਂ ਤੁਹਾਨੁੰ ਆਪਣਾ ਡੈਸ਼ਬੋਰਡ ਦਿਖਾਈ ਦੇਵੇਗਾ ਜਿੱਥੇ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ:

  • ਤੁਹਾਡੇ ਦੁਆਰਾ ਕੰਮ ਕੀਤੇ ਗਏ ਘੰਟੇ ਦੇਖ ਸਕਦੇ ਹੋ ਅਤੇ ਯੋਗਤਾ ਦੀ ਪੁਸ਼ਟੀ ਕਰ ਸਕਦੇ ਹੋ।
  • ਨਾਮਾਂਕਣ ਕਰ ਸਕਦੇ ਹੋ ਜਾਂ ਆਪਣੀ ਮੌਜੂਦਾ ਕਵਰੇਜ ਜਾਣਕਾਰੀ ਨੂੰ ਦਰਜ ਕਰ ਸਕਦੇ ਹੋ।
  • ਆਪਣੇ ਇਨਬੌਕਸ ਵਿੱਚ ਅੱਪਡੇਟਾਂ ਅਤੇ ਮੈਸੇਜ ਦੇਖ ਸਕਦੇ ਹੋ।
  • Live Help Chat (ਲਾਈਵ ਹੈਲਪ ਚੈਟ) ਵਿਸ਼ੇਸ਼ਤਾ ਦੇ ਜ਼ਰੀਏ ਸਹਿਯੋਗ ਪ੍ਰਾਪਤ ਕਰ ਸਕਦੇ ਹੋ।

ਕੋਈ ਸਵਾਲ ਹਨ?

ਮਦਦ ਦੀ ਲੋੜ ਹੈ?  

ਜੇ ਤੁਸੀਂ ਪਹਿਲੀ ਵਾਰ ਖਾਤਾ ਬਣਾ ਰਹੇ ਹੋ, ਤਾਂ ਲੌਗਿਨ ਬਣਾਉਣ ਦਾ ਤਰੀਕਾ ਸਿੱਖੋ 

ਜੇ ਭੁਗਤਾਨ, ਕਵਰੇਜ ਜਾਂ ਹੈਲਥ ਪਲਾਨ ਨਾਲ ਜੁੜੀ ਕਿਸੇ ਹੋਰ ਚੀਜ਼ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਕਸਟਮਰ ਸਰਵਿਸ ਨੂੰ ਸੋਮਵਾਰ ਤੋਂ ਸ਼ੁੱਕਰਵਾਰ, ਪੈਸੀਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ 1-877-606-6705 ‘ਤੇ ਕਾਲ ਕਰੋ। ਜਦੋਂ ਤੁਸੀਂ ਆਨਲਾਈਨ ਖਾਤਾ ਬਣਾ ਲੈਂਦੇ ਹੋ, ਤਾਂ ਤੁਸੀਂ ਫ਼ੌਰੀ ਸਹਾਇਤਾ ਲਈ ਕਿਸੇ ਵੀ ਸਮੇਂ ਚੈਟ ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ, ਜਾਂ SEIU775BG-caregiver@magnacare.com ‘ਤੇ ਈਮੇਲ ਕਰ ਸਕਦੇ ਹੋ। 

ਇਸ ਸਮੇਂ, ਤੁਸੀਂ ਸਿਰਫ਼ ਅੰਗ੍ਰੇਜ਼ੀ ਵਿੱਚ ਖਾਤਾ ਬਣਾ ਸਕਦੇ ਹੋ। ਕਿਸੇ ਹੋਰ ਭਾਸ਼ਾ ਵਿੱਚ ਖਾਤਾ ਬਣਾਉਣ ਸਬੰਧੀ ਸਹਿਯੋਗ ਵਾਸਤੇ, ਆਪਣੀ ਭਾਸ਼ਾ ਵਿੱਚ ਕਿਸੇ ਨੁਮਾਇੰਦੇ ਨਾਲ ਜੁੜਨ ਲਈ ਕਸਟਮਰ ਸਰਵਿਸ ਨਾਲ 1-877-606-6705 ‘ਤੇ ਸੰਪਰਕ ਕਰੋ।


ਆਨਲਾਈਨ ਖਾਤੇ Magnacare ਦੇ CREATE ਪੋਰਟਲ ਦਾ ਹਿੱਸਾ ਹਨ। Magnacare ਦੇਖਭਾਲ ਕਰਨ ਵਾਲਿਆਂ ਦੀ ਹੈਲਥਕੇਅਰ ਕਵਰੇਜ ਦਾ ਪ੍ਰਬੰਧਕ ਹੈ