ਆਪਣੇ ਡਾਕਟਰ ਨੂੰ ਮੁਫ਼ਤ ਵਿੱਚ ਮਿਲੋ

ਕਿਸੇ ਪ੍ਰਾਇਮਰੀ ਡਾਕਟਰ ਨਾਲ ਅੱਜ ਹੀ ਮੁਫ਼ਤ ਅਪੌਇੰਟਮੈਂਟ ਲਓ। ਇਹ ਅਸਾਨ ਹੈ!

Ver en español | 查看中文 | 한국어로 보기 | Посмотреть на русском | Xem bằng tiếng việt | Переглянути укр | عربى | មើលជាភាសាខ្មែរ | Soomaali

ਜਦੋਂ ਤੁਹਾਡੇ ਕੋਲ SEIU 775 Benefits Group ਰਾਹੀਂ ਹੈਲਥਕੇਅਰ ਕਵਰੇਜ ਹੁੰਦੀ ਹੈ, ਤਾਂ ਤੁਹਾਡੇ ਕੋਲ ਕਿਫ਼ਾਇਤੀ, ਉੱਚ-ਗੁਣਵੱਤਾ ਵਾਲੀ ਮੈਡੀਕਲ, ਡੈਂਟਲ, ਨਜ਼ਰ ਅਤੇ ਸੁਣਨ-ਸ਼ਕਤੀ ਸਬੰਧੀ ਅਤੇ ਭਾਵਨਾਤਮਕ ਸਿਹਤ ਦੇ ਲਾਭਾਂ ਤਕ ਪਹੁੰਚ ਹੁੰਦੀ ਹੈ।

ਆਪਣੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਲਈ ਸਭ ਤੋਂ ਵਧੀਆ ਜਗ੍ਹਾ ਹੈ ਕਿਸੇ ਡਾਕਟਰ ਨੂੰ ਮਿਲਣਾ। ਉਹ:

  • ਨਿਯਮਿਤ ਚੈਕ-ਅੱਪ ਅਤੇ ਸਿਹਤ ਜਾਂਚਾਂ ਵਰਗੀ ਨਿਵਾਰਕ ਦੇਖਭਾਲ ਮੁਹੱਈਆ ਕਰ ਸਕਦੇ ਹਨ।
  • ਦਵਾਈਆਂ ਲਿਖ ਕੇ ਦੇ ਸਕਦੇ ਹਨ।
  • ਛੋਟੀਆਂ-ਮੋਟੀਆਂ ਬਿਮਾਰੀਆਂ ਅਤੇ ਸੱਟਾਂ ਦਾ ਇਲਾਜ ਕਰ ਸਕਦੇ ਹਨ।
  • ਪੁਰਾਣੀਆਂ ਸਿਹਤ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
  • ਕਿਸੇ ਵਿਸ਼ੇਸ਼ ਸਿਹਤ ਸਮੱਸਿਆ ਦੀ ਦੇਖਭਾਲ ਲਈ ਤੁਹਾਨੂੰ ਮਾਹਰਾਂ ਅਤੇ ਪ੍ਰੋਗਰਾਮਾਂ ਲਈ ਰੈਫ਼ਰ ਸਕਦੇ ਹਨ।

ਇੱਕ ਡਾਕਟਰ ਲੱਭੋ ਅਤੇ ਅਪੌਇੰਟਮੈਂਟ ਤੈਅ ਕਰੋ

ਡਾਕਟਰ ਨੂੰ ਕਿਵੇਂ ਲੱਭੀਏ ਅਤੇ ਅਪੌਇੰਟਮੈਂਟ ਕਿਵੇਂ ਤੈਅ ਕਰੀਏ, ਇਸ ਬਾਰੇ ਜਾਣਕਾਰੀ ਲਈ ਹੇਠਾਂ ਆਪਣੀ ਸਿਹਤ ਯੋਜਨਾ ਚੁਣੋ।

KPWA HMO
KPNW HMO
Aetna PPO

KPWA HMO ਬਾਰੇ ਜਾਣਕਾਰੀ ਪ੍ਰਾਪਤ ਕਰੋ

KPNW HMO ਬਾਰੇ ਜਾਣਕਾਰੀ ਪ੍ਰਾਪਤ ਕਰੋ

Aetna PPO ਬਾਰੇ ਜਾਣਕਾਰੀ ਪ੍ਰਾਪਤ ਕਰੋ

KPWA HMO = Kaiser Permanente Washington HMO, KPNW HMO = Kaiser Permanente Northwest HMO

ਜੇ ਤੁਹਾਨੂੰ ਪੱਕਾ ਨਹੀਂ ਪਤਾ ਹੈ ਕਿ ਤੁਹਾਡੇ ਕੋਲ ਕਿਹੜੀ ਸਿਹਤ ਯੋਜਨਾ ਹੈ, ਤਾਂ ਇੱਥੇ ਪਤਾ ਕਰੋ

ਫ਼ੌਰੀ ਦੇਖਭਾਲ

ਜੇ ਤੁਹਾਨੂੰ ਫ਼ੌਰੀ ਦੇਖਭਾਲ ਦੀ ਲੋੜ ਹੈ*, ਤਾਂ ਤੁਸੀਂ ਸ਼ਾਇਦ ਆਪਣੇ ਡਾਕਟਰ ਨੂੰ ਮਿਲਣ ਲਈ ਉਡੀਕ ਨਾ ਕਰ ਸਕਦੇ ਹੋਵੋ। ਇਸ ਸਥਿਤੀ ਵਿੱਚ, ਆਪਣੇ ਸਭ ਤੋਂ ਨੇੜਲੇ Kaiser Permanente ਜਾਂ Aetna ਜ਼ਰੂਰੀ ਦੇਖਭਾਲ ਕੇਂਦਰ ਵਿਖੇ ਜਾਓ।

*ਫ਼ੌਰੀ ਦੇਖਭਾਲ ਐਮਰਜੈਂਸੀ ਦੇਖਭਾਲ ਵਾਂਗ ਨਹੀਂ ਹੁੰਦੀ ਹੈ। ਜੇ ਤੁਸੀਂ ਕਿਸੇ ਜਾਨਲੇਵਾ ਸਿਹਤ ਸਮੱਸਿਆ ਤੋਂ ਪੀੜਤ ਹੋ, ਜਿਵੇਂ ਕਿ ਦਿਲ ਦਾ ਦੌਰਾ ਜਾਂ ਸਟ੍ਰੋਕ, ਤਾਂ ਤੁਹਾਨੂੰ ਐਮਰਜੈਂਸੀ ਰੂਮ ਵਿੱਚ ਜਾਣਾ ਚਾਹੀਦਾ ਹੈ ਜਾਂ 911 ‘ਤੇ ਕਾਲ ਕਰਨੀ ਚਾਹੀਦੀ ਹੈ।

ਕੋਈ ਸਵਾਲ ਹਨ?

ਜੇ ਹੈਲਥਕੇਅਰ ਕਵਰੇਜ ਬਾਰੇ ਤੁਹਾਡੇ ਕੋਈ ਸਵਾਲ ਹਨ ਜਾਂ ਤੁਹਾਨੂੰ ਭਾਸ਼ਾ ਸਬੰਧੀ ਮਦਦ ਚਾਹੀਦੀ ਹੈ, ਤਾਂ SEIU 775 Benefits Group ਦੀ ਗਾਹਕ ਸੇਵਾ ਨੂੰ 1-877-606-6705 ‘ਤੇ ਕਾਲ ਕਰੋ। ਯੋਜਨਾ-ਵਿਸ਼ੇਸ਼ ਵਿਆਖਿਆ ਸੇਵਾਵਾਂ ਵਾਸਤੇ, ਉਪਰੋਕਤ ਯੋਜਨਾਵਾਂ ਵਿੱਚੋਂ ਆਪਣੀ ਸਿਹਤ ਯੋਜਨਾ ਚੁਣੋ ਅਤੇ ਤੁਹਾਨੂੰ ਵਧੇਰੇ ਜਾਣਕਾਰੀ ਵਾਲੇ ਵੈੱਬਪੇਜ ‘ਤੇ ਭੇਜ ਦਿੱਤਾ ਜਾਵੇਗਾ।