KPNW HMO ਨਾਲ ਆਪਣੇ ਡਾਕਟਰ ਨੂੰ ਮੁਫ਼ਤ ਵਿੱਚ ਮਿਲੋ

ਪ੍ਰਾਇਮਰੀ ਡਾਕਟਰ ਨਾਲ ਮੁਫ਼ਤ ਵਿੱਚ ਅਪੌਇੰਟਮੈਂਟ ਲਓ!

Ver en español | 查看中文 | 한국어로 보기 | Посмотреть на русском | Xem bằng tiếng việt | Переглянути укр | عربى | មើលជាភាសាខ្មែរ | Soomaali

 

 

SEIU 775 Benefits Group ਦੇ ਜ਼ਰੀਏ ਮੁਹੱਈਆ ਕਰਾਈ ਜਾਂਦੀ Kaiser Permanente Northwest (KPNW) ਹੈਲਥਕੇਅਰ ਕਵਰੇਜ ਦੇ ਨਾਲ ਇੱਕ ਦੇਖਭਾਲਕਰਤਾ ਦੇ ਰੂਪ ਵਿੱਚ, ਤੁਹਾਨੂੰ ਬੜੇ ਵਧੀਆ ਮੈਡੀਕਲ ਅਤੇ ਡੈਂਟਲ ਲਾਭ ਮਿਲਦੇ ਹਨ।

ਤੁਹਾਡੀ ਸਿਹਤ ਯੋਜਨਾ ਦੀ ਸ਼ੁਰੂਆਤ ਲਈ ਸਭ ਤੋਂ ਵਧੀਆ ਜਗ੍ਹਾ ਹੈ ਕਿਸੇ ਡਾਕਟਰ ਨੂੰ ਮਿਲਣਾ (ਜਿਸਨੂੰ ਪ੍ਰਾਇਮਰੀ ਕੇਅਰ ਫ਼ਿਜ਼ਿਸ਼ੀਅਨ, ਜਾਂ PCP (Primary Care Physician) ਵੀ ਕਿਹਾ ਜਾਂਦਾ ਹੈ)। ਤੁਹਾਡਾ ਡਾਕਟਰ ਸਿਹਤ ਸਬੰਧੀ ਆਮ ਲੋੜਾਂ ਵਿੱਚ ਮਦਦ ਕਰ ਸਕਦਾ ਹੈ, ਸਿਹਤ ਲਈ ਖਤਰਿਆਂ ਦੀ ਪਛਾਣ ਕਰ ਸਕਦਾ ਹੈ ਅਤੇ ਜੇ ਲੋੜ ਹੋਵੇ ਤਾਂ ਤੁਹਾਨੂੰ ਕਿਸੇ ਮਾਹਰ ਕੋਲ ਭੇਜ ਸਕਦਾ ਹੈ।

ਤੁਸੀਂ KPNW ਦੀ ਵੈੱਬਸਾਈਟ ‘ਤੇ, ਜਾਂ ਫ਼ੋਨ ਦੁਆਰਾ KPNW ਮੈਂਬਰ ਸਰਵਿਸਿਜ਼ ਨਾਲ ਸੰਪਰਕ ਕਰਕੇ ਡਾਕਟਰ ਲੱਭ ਸਕਦੇ ਹੋ।

ਇੱਕ ਡਾਕਟਰ ਲੱਭੋ ਅਤੇ ਅਪੌਇੰਟਮੈਂਟ ਤੈਅ ਕਰੋ

ਇੱਕ ਆਨਲਾਈਨ ਖਾਤਾ ਡਾਕਟਰ ਨੂੰ ਲੱਭਣਾ ਅਤੇ ਉਸ ਨਾਲ ਸੰਪਰਕ ਕਰਨਾ, ਖਰਚਿਆਂ ਨੂੰ ਸੰਭਾਲਣਾ, ਟੈਸਟ ਦੇ ਨਤੀਜੇ ਦੇਖਣਾ ਜਾਂ ਫੇਰ ਕੋਈ ਨਵੇਂ ਸਿਹਤ ਪ੍ਰੋਗਰਾਮ ਨੂੰ ਅਜ਼ਮਾ ਕੇ ਦੇਖਣਾ ਅਸਾਨ ਬਣਾ ਦਿੰਦਾ ਹੈ।

ਤੁਸੀਂ KPNW ਦੀ ਵੈੱਬਸਾਈਟ ‘ਤੇ ਜਾ ਕੇ ਇੱਕ ਆਨਲਾਈਨ ਖਾਤਾ ਬਣਾ ਸਕਦੇ ਹੋ ਅਤੇ ਡਾਕਟਰ ਲੱਭ ਸਕਦੇ ਹੋ। ਲੌਗ ਇਨ ਕਰਨ ਤੋਂ ਬਾਅਦ, ਪ੍ਰਦਾਤਾ ਡਾਇਰੈਕਟਰੀ ‘ਤੇ ਜਾਓ ਅਤੇ ਕਿਸੇ ਨੈੱਟਵਰਕ ਵਿਚਲੇ ਡਾਕਟਰ ਦੀ ਚੋਣ ਕਰੋ।

ਜੇ ਤੁਹਾਨੂੰ ਆਨਲਾਈਨ ਖਾਤਾ ਬਣਾਉਣ ਵਿੱਚ ਮਦਦ ਦੀ ਲੋੜ ਹੈ, ਤਾਂ KPNW ਮੈਂਬਰ ਸੇਵਾਵਾਂ ਨੂੰ 1-800-813-2000 ‘ਤੇ ਕਾਲ ਕਰੋ।

ਜਦੋਂ ਤੁਸੀਂ ਡਾਕਟਰ ਦੀ ਚੋਣ ਕਰ ਲੈਂਦੇ ਹੋ, ਤਾਂ ਤੁਸੀਂ ਆਪਣੇ ਆਨਲਾਈਨ KPNW ਖਾਤੇ ਦੇ ਜ਼ਰੀਏ ਅਪੌਇੰਟਮੈਂਟ ਤੈਅ ਕਰ ਸਕਦੇ ਹੋ ਜਾਂ ਸਿੱਧਾ ਆਪਣੇ ਡਾਕਟਰ ਦੇ ਦਫ਼ਤਰ ਨੂੰ ਕਾਲ ਕਰ ਸਕਦੇ ਹੋ।

ਹੈਲਥਕੇਅਰ ਕਿਤੇ ਵੀ

ਤੁਸੀਂ ਆਪਣੇ ਸਮਾਰਟਫ਼ੋਨ, ਕੰਪਿਊਟਰ ਜਾਂ ਟੈਬਲੇਟ ਦਾ ਇਸਤੇਮਾਲ ਕਰਕੇ ਵਰਚੁਅਲ ਰੂਪ ਵਿੱਚ ਵੀ ਹੈਲਥਕੇਅਰ ਪ੍ਰਾਪਤ ਕਰ ਸਕਦੇ ਹੋ। KPNW ਹੇਠਾਂ ਦੱਸੇ ਵਰਚੁਅਲ ਦੇਖਭਾਲ ਦੇ ਵਿਕਲਪ ਪੇਸ਼ ਕਰਦਾ ਹੈ:

  • ਵੀਡੀਓ ਅਤੇ ਫ਼ੋਨ ਮੁਲਾਕਾਤਾਂ: ਤੁਸੀਂ ਆਪਣੇ ਡਾਕਟਰ ਜਾਂ ਸਲਾਹਕਾਰ ਨਰਸ ਨੂੰ ਆਪਣੇ ਡਾਕਟਰ ਦੇ ਦਫ਼ਤਰ ਵਿੱਚ ਵੀਡੀਓ ਜਾਂ ਫ਼ੋਨ ਕਾਲ ‘ਤੇ ਮਿਲ ਸਕਦੇ ਹੋ। ਉਹ ਰੋਗ ਦੀ ਪਛਾਣ (ਡਾਇਗਨੋਸਿਸ) ਕਰ ਸਕਦੇ ਹਨ, ਇਲਾਜ ਬਾਰੇ ਸਲਾਹ ਦੇ ਸਕਦੇ ਹਨ, ਅਤੇ ਦਵਾਈਆਂ ਲਿਖ ਕੇ ਦੇ ਸਕਦੇ ਹਨ।
  • ਈ-ਮੁਲਾਕਾਤ: ਦੇਖਭਾਲ ਸਬੰਧੀ ਸਲਾਹ ਲੈਣ ਲਈ Kaiser Permanente ਦੀ ਆਨਲਾਈਨ ਪ੍ਰਸ਼ਨਾਵਲੀ ਵਰਤੋ। ਤੁਹਾਨੂੰ ਜਾਂ ਤਾਂ ਆਪਣੇ ਆਪ ਖੁਦ ਦੇ ਇਲਾਜ ਬਾਰੇ ਸੁਝਾਅ ਮਿਲਣਗੇ ਜਾਂ ਕੋਈ ਡਾਕਟਰ ਕੁਝ ਘੰਟਿਆਂ ਦੇ ਅੰਦਰ ਤੁਹਾਨੂੰ ਵਿਅਕਤੀਗਤ ਸਲਾਹ ਦੇਣ ਲਈ ਤੁਹਾਡੇ ਨਾਲ ਸੰਪਰਕ ਕਰੇਗਾ। ਤੁਸੀਂ ਆਪਣੇ ਆਨਲਾਈਨ KPNW ਖਾਤੇ ਤੋਂ ਇਹ ਪ੍ਰਸ਼ਨਾਵਲੀ ਐਕਸੈੱਸ ਕਰ ਸਕਦੇ ਹੋ।
  • ਈਮੇਲ: ਗੈਰ-ਜ਼ਰੂਰੀ ਹੈਲਥਕੇਅਰ ਸਵਾਲਾਂ ਲਈ, ਆਪਣੇ ਆਨਲਾਈਨ KPNW ਖਾਤੇ ਵਿੱਚ ਲੌਗਇਨ ਕਰਕੇ ਆਪਣੇ ਡਾਕਟਰ ਦੇ ਦਫ਼ਤਰ ਨੂੰ ਸੁਨੇਹਾ ਭੇਜੋ। ਜਵਾਬਾਂ ਆਉਣ ਵਿੱਚ ਕੁਝ ਦਿਨ ਲੱਗ ਸਕਦੇ ਹਨ।

ਆਪਣੇ ਆਨਲਾਈਨ ਖਾਤੇ ਨੂੰ ਸੁਰੱਖਿਅਤ ਢੰਗ ਨਾਲ ਐਕਸੈੱਸ ਕਰਨ ਅਤੇ ਆਪਣੇ ਸਮਾਰਟਫ਼ੋਨ ਤੋਂ ਆਪਣੇ ਡਾਕਟਰ ਦੇ ਦਫ਼ਤਰ ਨਾਲ ਸੰਪਰਕ ਕਰਨ ਲਈ, ਤੁਸੀਂ Kaiser Permanente ਦੀ ਐਪ ਵੀ ਡਾਊਨਲੋਡ ਕਰ ਸਕਦੇ ਹੋ।

ਆਪਣੀ KPNW ਸਿਹਤ ਯੋਜਨਾ ਬਾਰੇ ਜਾਣੋ

ਆਪਣੇ ਲਾਭਾਂ ਦੇ ਸੰਖੇਪ (Summary of Benefits) ਸਮੇਤ, ਆਪਣੀ ਹੈਲਥਕੇਅਰ ਕਵਰੇਜ ਬਾਰੇ ਵਧੇਰੇ ਜਾਣਕਾਰੀ ਲਈ, KPNW 2023 ਸਿਹਤ ਲਾਭਾਂ ਦੀ ਗਾਈਡ ਦੇਖੋ।

 

KPNW HMO ਬਾਰੇ ਜਾਣਕਾਰੀ ਪ੍ਰਾਪਤ ਕਰੋ

ਮਦਦ ਚਾਹੀਦੀ ਹੈ?

ਜੇ ਤੁਹਾਨੂੰ ਆਪਣੇ ਲਈ ਸਹੀ ਦੇਖਭਾਲ ਚੁਣਨ ਵਿੱਚ ਮਦਦ ਚਾਹੀਦੀ ਹੈ, ਤਾਂ KPNW 24/7 ਨਾਲ 1-800-813-2000 ਜਾਂ 503-813-2000 (TTY 711) ‘ਤੇ ਸੰਪਰਕ ਕਰੋ।

ਭਾਸ਼ਾ ਅਤੇ ਦੁਭਾਸ਼ੀਆ ਸੇਵਾਵਾਂ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ। ਜੇ ਤੁਹਾਨੂੰ ਇਹਨਾਂ ਸੇਵਾਵਾਂ ਦੀ ਲੋੜ ਹੈ, ਤਾਂ ਮਿਹਰਬਾਨੀ ਕਰਕੇ 1-800-324-8010 (TTY 711) ‘ਤੇ ਕਾਲ ਕਰੋ।